ਪੰਜਾਬੀ

ਗਿਆਸਪੁਰਾ ਗੈਸ ਕਾਂਡ : DC ਨੇ ਸੌਂਪੀ ਰਿਪੋਰਟ, ਹੁਣ ਅਕਤੂਬਰ ‘ਚ ਹੋਵੇਗੀ ਕੇਸ ਦੀ ਸੁਣਵਾਈ

Published

on

ਲੁਧਿਆਣਾ : ਗਿਆਸਪੁਰਾ ‘ਚ ਗੈਸ ਲੀਕ ਦੌਰਾਨ 11 ਲੋਕਾਂ ਦੀ ਮੌਤ ਹੋਣ ਦੇ ਮਾਮਲੇ ‘ਚ ਫੈਕਟ ਫਾਈਂਡਿੰਗ ਕਮੇਟੀ ਦੀ ਬਜਾਏ ਡਿਪਟੀ ਕਮਿਸ਼ਨਰ ਵੱਲੋਂ ਐੱਨ. ਜੀ. ਟੀ.ਨੂੰ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਮਾਮਲੇ ‘ਚ ਐੱਨ. ਜੀ. ਟੀ. ਵੱਲੋਂ ਪੀ. ਪੀ. ਸੀ. ਬੀ. ਦੇ ਚੇਅਰਮੈਨ ਦੀ ਅਗਵਾਈ ‘ਚ ਫੈਕਟ ਫਾਈਂਡਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਸ ਵੱਲੋਂ ਸਾਈਟ ਵਿਜ਼ਿਟ ਕਰਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ।

ਹੁਣ 30 ਜੂਨ ਨੂੰ ਡੈੱਡਲਾਈਨ ਖ਼ਤਮ ਹੋਣ ਤੋਂ ਬਾਅਦ ਰਿਪੋਰਟ ਫਾਈਨਲ ਨਹੀਂ ਹੋ ਸਕੀ ਅਤੇ 13 ਜੁਲਾਈ ਨੂੰ ਹੋਈ ਸੁਣਵਾਈ ਦੌਰਾਨ ਵੀ ਕਮੇਟੀ ਦੀ ਬਜਾਏ ਡਿਪਟੀ ਕਮਿਸ਼ਨਰ ਵੱਲੋਂ ਰਿਪੋਰਟ ਪੇਸ਼ ਕੀਤੀ ਗਈ। ਇਸ ਦੇ ਮੱਦੇਨਜ਼ਰ ਐੱਨ. ਜੀ. ਟੀ. ਵੱਲੋਂ ਫਿਲਹਾਲ ਮਾਮਲੇ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ, ਜਦੋਂ ਕਿ ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਲਈ ਫਿਕਸ ਕੀਤੀ ਗਈ ਹੈ।

ਇਸ ਮਾਮਲੇ ‘ਚ ਪੀ. ਪੀ. ਸੀ. ਬੀ. ਵੱਲੋਂ ਭਾਵੇਂ ਹੀ ਸੀਵਰੇਜ ਜਾਮ ਹੋਣ ਅਤੇ ਗੈਸ ਦੀ ਨਿਕਾਸੀ ਦਾ ਇੰਤਜ਼ਾਮ ਨਾ ਹੋਣ ਕਾਰਨ ਗੈਸ ਦੀ ਲੀਕੇਜ ਹੋਣ ਦੀ ਗੱਲ ਕਹੀ ਗਈ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਰਿਪੋਰਟ ਦਿੱਤੀ ਗਈ ਹੈ, ਉਸ ‘ਚ ਪੀ. ਪੀ. ਸੀ. ਬੀ. ਨੂੰ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਗਿਆ ਹੈ। ਇਸ ਰਿਪੋਰਟ ‘ਚ ਸੀਵਰੇਜ ‘ਚ ਕੈਮੀਕਲ ਵਾਲਾ ਪਾਣੀ ਛੱਡਣ ਕਾਰਨ ਘਾਤਕ ਗੈਸ ਪੈਦਾ ਹੋਣ ਦੀ ਗੱਲ ਕਹੀ ਗਈ ਹੈ। ਜ਼ਿੰਮੇਵਾਰ ਇੰਡਸਟਰੀ ਯੂਨਿਟਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਪੀ. ਪੀ. ਸੀ. ਬੀ. ਦੀ ਹੈ।

Facebook Comments

Trending

Copyright © 2020 Ludhiana Live Media - All Rights Reserved.