Connect with us

ਵਿਸ਼ਵ ਖ਼ਬਰਾਂ

ਸੱਪ ਨਾਲੋਂ ਵੀ ਵੱਧ ਜ਼ਹਿਰੀਲਾ ਹੈ ਇਹ ਬੂਟਾ, ਹੱਥ ਲਗਾਉਣ ਨਾਲ ਜਾ ਸਕਦੀ ਹੈ ਜਾਨ !

Published

on

ਬੂਟੇ ਵਾਤਾਵਰਣ ਲਈ ਕਿੰਨ੍ਹੇ ਮਹੱਤਵਪੂਰਣ ਹਨ ਅਤੇ ਇਹ ਮਨੁੱਖਾਂ ਦੇ ਨਾਲ ਨਾਲ ਜਾਨਵਰਾਂ ਨੂੰ ਜ਼ਿੰਦਗੀ ਦਿੰਦੇ ਹਨ ਪਰ ਕੀ ਤੁਸੀਂ ਕਦੇ ਇਹ ਸੁਣਿਆ ਹੈ ਕਿ ਕੋਈ ਬੂਟਾ ਜਾਂ ਇਨਸਾਨ ਦੀ ਜਾਨ ਵੀ ਲੈ ਸਕਦਾ ਹੈ। ਪਰ ਕੁੱਝ ਰੁੱਖ ਇਨਸਾਨਾਂ ਲਈ ਅਸਲ ਵਿੱਚ ਖ਼ਤਰਨਾਕ ਹਨ। ਇਨ੍ਹਾਂ ਵਿਚੋਂ ਇੱਕ ਹੈ Giant hogweed, ਜਿਸਨੂੰ ਪ੍ਰਸਿੱਧ Killer Tree ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਗਾਜਰ ਦੀ ਪ੍ਰਜਾਤੀ ਵਾਲੇ ਇਸ ਪੌਦੇ ਦਾ ਵਿਗਿਆਨਕ ਨਾਮ Heracleum mantegazzianum ਹੈ। ਇਹ ਪੌਦਾ ਐਨਾ ਜ਼ਹਿਰੀਲਾ ਹੈ ਕਿ ਇਸ ਨੂੰ ਛੂਹਣ ਨਾਲ ਹੱਥਾਂ ਤੇ ਛਾਲੇ ਪੈ ਜਾਂਦੇ ਹਨ।

ਇਹ ਪੌਦਾ ਵੇਖਣ ਲਈ ਬਹੁਤ ਸੁੰਦਰ ਹੈ ਇਸ ਲਈ ਜ਼ਿਆਦਾਤਰ ਲੋਕ ਇਸਨੂੰ ਛੂਹ ਲੈਂਦੇ ਹਨ ਪਰ ਇਸਦੇ ਛੂਹਣ ਦੇ 48 ਘੰਟਿਆਂ ਦੇ ਅੰਦਰ ਹੀ ਇਸਦੇ ਮਾੜੇ ਪ੍ਰਭਾਵ ਸਰੀਰ ਤੇ ਦਿਖਾਈ ਦੇਣ ਲੱਗਦੇ ਹਨ। ਵਿਗਿਆਨੀ ਦਾ ਕਹਿਣਾ ਹੈ ਕਿ ਇਹ ਪੌਦਾ ਸੱਪਾਂ ਨਾਲੋਂ ਵਧੇਰੇ ਜ਼ਹਿਰੀਲਾ ਹੈ। ਦੱਸ ਦਈਏ ਕਿ Giant hogweed ਆਮ ਤੌਰ ਤੇ 2 ਤੋਂ 5 ਮੀਟਰ (6 ਫੁੱਟ 7 ਤੋਂ 16 ਫੁੱਟ 5 ਇੰਚ) ਦੀ ਉਚਾਈ ਤੱਕ ਵੱਧਦਾ ਹੈ। ਆਦਰਸ਼ ਸਥਿਤੀਆਂ ਦੇ ਤਹਿਤ ਇੱਕ ਪੌਦਾ 5.5 ਮੀਟਰ (18 ਫੁੱਟ) ਦੀ ਉਚਾਈ ਤੇ ਪਹੁੰਚ ਸਕਦਾ ਹੈ।

Source: dailypost

Facebook Comments

Advertisement

Trending