ਪੰਜਾਬੀ

ਪੰਜਾਬ ਦੀ ਜ਼ਰਖ਼ੇਜ ਮਿੱਟੀ ’ਚੋਂ ਜਨਮੀ ਗ਼ਜ਼ਲ -ਸਰਦਾਰ ਪੰਛੀ

Published

on

ਲੁਧਿਆਣਾ : ਪੰਜਾਬੀ ਗ਼ਜ਼ਲ ਪੰਜਾਬ ਦੀ ਜ਼ਰਖ਼ੇਜ ਮਿੱਟੀ ’ਚੋਂ ਜਨਮੀ ਹੈ। ਇਸ ਨੇ ਦੁਨੀਆਂ ਭਰ ਦੀ ਗ਼ਜ਼ਲ ਨੂੰ ਨਵੇਂ ਵਿਸ਼ੇ, ਨਵੇਂ ਮਸਲਿਆਂ ਨਾਲ ਮੁਖ਼ਾਤਿਬ ਕਰਵਾਇਆ ਹੈ। ਇਸ ਦੇ ਨਾਲ ਪੰਜਾਬੀ ਗ਼ਜ਼ਲ ਦਾ ਰੁਤਬਾ ਦੁਨੀਆਂ ਦੀ ਹਰ ਭਾਸ਼ਾ ਦੀ ਸ਼ਾਇਰੀ ਵਿਚ ਵਧਿਆ ਹੈ। ਇਹ ਵਿਚਾਰ ਉੱਘੇ ਪੰਜਾਬੀ ਤੇ ਉਰਦੂ ਸ਼ਾਇਰ ਸਰਦਾਰ ਪੰਛੀ ਹੋਰਾਂ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਭਵਨ ਵਿਚ ਕਰਵਾਈ ਗਈ ਗ਼ਜ਼ਲ ਵਰਕਸ਼ਾਪ ਦੌਰਾਨ ਪ੍ਰਧਾਨਗੀ ਕਰਦਿਆਂ ਆਖੇ।

ਗ਼ਜ਼ਲ ਵਰਕਸ਼ਾਪ ਦੇ ਵਿਸ਼ਾ ਮਾਹਿਰ ਉਸਤਾਦ ਗ਼ਜ਼ਲਗੋ ਸ੍ਰੀ ਗੁਰਦਿਆਲ ਰੌਸ਼ਨ ਨੇ ਗ਼ਜ਼ਲ ਦੀਆਂ ਬਾਰੀਕੀਆਂ ਬਾਰੇ ਦਸਦਿਆਂ ਕਿਹਾ ਕਿ ਸ਼ਾਇਰੀ ਖ਼ਾਸ ਕਰ ਗ਼ਜ਼ਲ ਉਹੀ ਸਫ਼ਲ ਮੰਨੀ ਜਾ ਸਕਦੀ ਹੈ ਜੋ ਲੋਕਾਂ ਦੀ ਬੋਲੀ ਵਿਚ ਲੋਕਾਂ ਲਈ ਹੋਵੇ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਇਹ ਗ਼ਜ਼ਲ ਵਰਕਸ਼ਾਪ ਗ਼ਜ਼ਲ ਦੀ ਬਿਹਤਰੀ ਲਈ ਸਾਰਥਕ ਯਤਨ ਹੈ। ਇਹ ਯਤਨ ਜਾਰੀ ਰਹਿਣੇ ਚਾਹੀਦੇ ਹਨ।

Facebook Comments

Trending

Copyright © 2020 Ludhiana Live Media - All Rights Reserved.