Connect with us

ਪੰਜਾਬੀ

ਨਾਰੀਅਲ ਤੇਲ ਨਾਲ ਦੂਰ ਕਰੋ ਚਿਹਰੇ ਦੇ ਅਣਚਾਹੇ ਵਾਲ, ਫ਼ਿਰ ਕਦੇ ਨਹੀਂ ਆਉਣਗੇ ਨਜ਼ਰ

Published

on

Get rid of unwanted facial hair with coconut oil, never to be seen again

ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਕੁੜੀਆਂ ਥਰੈਡਿੰਗ ਦਾ ਸਹਾਰਾ ਲੈਂਦੀਆਂ ਹਨ ਪਰ ਇਸ ‘ਚ ਉਨ੍ਹਾਂ ਨੂੰ ਬਹੁਤ ਜ਼ਿਆਦਾ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਕਈ ਵਾਰ ਇਸ ਨਾਲ ਰੇਡਨੈੱਸ ਜਾਂ ਰੈਸ਼ੇਜ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਉੱਥੇ ਹੀ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਚੱਲਦੇ ਪਾਰਲਰ ਜਾਣਾ ਕਿਸੀ ਰਿਸਕ ਤੋਂ ਘੱਟ ਨਹੀਂ ਹੈ। ਅਜਿਹੇ ‘ਚ ਤੁਸੀਂ ਇੱਕ ਸੌਖਾ ਜਿਹਾ ਘਰੇਲੂ ਨੁਸਖਾ ਅਪਣਾ ਕੇ ਬਿਨਾਂ ਦਰਦ ਦੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਸਮੱਗਰੀ
ਵੇਸਣ – 2 ਚੱਮਚ
ਨਾਰੀਅਲ ਤੇਲ – 2 ਚੱਮਚ
ਗੁਲਾਬ ਜਲ – 2 ਚੱਮਚ
ਕਿਵੇਂ ਬਣਾਈਏ: ਇਸ ਦੇ ਲਈ ਪਹਿਲਾਂ ਵੇਸਣ ਅਤੇ ਨਾਰੀਅਲ ਤੇਲ ਨੂੰ ਇੱਕ ਕੌਲੀ ‘ਚ ਲੈ ਕੇ ਚੰਗੀ ਤਰ੍ਹਾਂ ਮਿਕਸ ਕਰੋ। ਜਦੋਂ ਦੋਵੇਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਜਾਣ ਤਾਂ ਇਸ ‘ਚ ਗੁਲਾਬ ਜਲ ਪਾ ਕੇ ਮਿਕਸ ਕਰੋ।

ਕਿਵੇਂ ਲਗਾਈਏ : ਨਾਰੀਅਲ ਤੇਲ ਅਤੇ ਵੇਸਣ ਨਾਲ ਤਿਆਰ ਇਸ ਪੈਕ ਨੂੰ ਵਾਲਾਂ ਦੀ ਗਰੋਥ ਦੀ ਦਿਸ਼ਾ ‘ਚ ਲਗਾਓ। ਧਿਆਨ ਰਹੇ ਕਿ ਪੇਸਟ ਦੀ ਲੇਅਰ ਮੋਤੀ ਹੋਵੇ ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਵਾਲ ਆਸਾਨੀ ਨਾਲ ਨਿਕਲਣ। ਹੁਣ ਇਸ ਪੈਕ ਨੂੰ 10 ਤੋਂ 15 ਮਿੰਟ ਲਈ ਛੱਡ ਦਿਓ। ਜਦੋਂ ਥੋੜ੍ਹਾ ਗਿੱਲਾ ਰਹਿ ਜਾਵੇ ਤਾਂ ਇਸ ਨੂੰ ਉਲਟੀ ਦਿਸ਼ਾ ‘ਚ ਰਗੜਦੇ ਹੋਏ ਇਸ ਨੂੰ ਉਤਾਰੋ। ਜੇ ਤੁਸੀਂ ਚਾਹੋ ਤਾਂ ਆਪਣੇ ਹੱਥਾਂ ‘ਤੇ ਗੁਲਾਬ ਜਲ ਜਾਂ ਨਾਰੀਅਲ ਤੇਲ ਲਗਾਕੇ ਵੀ ਰਗੜ ਸਕਦੇ ਹੋ। ਹੁਣ ਚਿਹਰੇ ਨੂੰ ਪਾਣੀ ਨਾਲ ਸਾਫ ਕਰੋ ਅਤੇ ਮਾਇਸਚਰਾਈਜ਼ਰ ਲਗਾਓ। ਇਸ ਗੱਲ ਦਾ ਧਿਆਨ ਰੱਖੋ ਕਿ ਪੈਕ ਨੂੰ ਚਿਹਰੇ ਤੋਂ ਸਾਫ਼ ਕਰਦੇ ਸਮੇਂ ਫੇਸਵਾੱਸ਼ ਦੀ ਵਰਤੋਂ ਨਾ ਕਰੋ।

ਕਿੰਨੀ ਵਾਰ ਇਸਤੇਮਾਲ ਕਰੀਏ: ਜੇਕਰ ਹੇਅਰ ਗ੍ਰੋਥ ਜ਼ਿਆਦਾ ਹੈ ਤਾਂ ਹਫਤੇ ‘ਚ ਦੋ ਵਾਰ ਇਸ ਦੀ ਵਰਤੋਂ ਕਰੋ। ਘੱਟ ਹੇਅਰ ਗ੍ਰੋਥ ਲਈ ਹਫਤੇ ‘ਚ ਇਕ ਵਾਰ ਲਗਾਓ। ਸਿਰਫ 4 ਜਾਂ 5 ਹਫ਼ਤਿਆਂ ‘ਚ ਹੀ ਰਿਜ਼ਲਟ ਦਿੱਖਣ ਲੱਗੇਗਾ। ਇਸ ਪੈਕ ਨਾਲ ਸਿਰਫ ਵਾਲ ਹੀ ਨਹੀਂ ਬਲਕਿ ਚਿਹਰੇ ਦੇ ਦਾਗ-ਧੱਬੇ ਵੀ ਦੂਰ ਹੋ ਜਾਣਗੇ।

Facebook Comments

Trending