ਪੰਜਾਬੀ

ਪੰਜਾਬੀ ਸਾਹਿੱਤਕ ਤੇ ਸੱਭਿਆਚਾਰਕ ਸੰਸਥਾਵਾਂ ਰਾਹੀਂ ਮਨਾਂ ਚੋਂ ਬੇਗਾਨਗੀ ਦੀ ਭਾਵਨਾ ਕੱਢੀਏ- ਖੁੱਡੀਆਂ

Published

on

ਲੁਧਿਆਣਾ : ਲੰਬੀ ਵਿਧਾਨ ਸਭਾ ਹਲਕੇ ਤੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਉਮੀਦਵਾਰ ਸਃ ਪਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ ਸਃ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬੀ ਭਵਨ ਵਿਖੇ ਪੰਜਾਬੀ ਲੇਖਕਾਂ ਕਲਾਕਾਰਾਂ ਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਸਿਆਸਤਦਾਨਾਂ ਨੇ ਆਪਣੇ ਲੁੱਟ ਤੰਤਰ ਨਾਲ ਪੂਰੇ ਪੰਜਾਬੀਆਂ ਦੇ ਮਨਾਂ ਅੰਦਰ ਬੇਗਾਨਗੀ ਦਾ ਡੂੰਘਾ ਅਹਿਸਾਸ ਭਰ ਦਿੱਤਾ ਹੈ। ਇਹ ਬੇਗਾਨਗੀ ਮਨਾਂ ਵਿੱਚੋਂ ਕੱਢਣ ਲਈ ਪੰਜਾਬ ਦੀਆਂ ਸਾਹਿੱਤਕ ਤੇ ਸਭਿਆਚਾਰਕ ਸੰਸਥਾਵਾਂ ਵੀ ਵੱਡਾ ਯੋਗਦਾਨ ਪਾ ਸਕਦੀਆਂ ਹਨ

ਸਃ ਖੁਡੀਆਂ ਨੇ ਆਖਿਆ ਕਿ ਪੰਜਾਬੀ ਭਵਨ ਅਤੇ ਇਥੇ ਹੁੰਦੀਆਂ ਨਾਟਕ ਪੇਸ਼ਕਾਰੀਆ,ਸਾਹਿੱਤਕ ਤੇ ਪ੍ਰੋਃ ਮੋਹਨ ਸਿੰਘ ਮੇਲੇ ਵਰਗੀਆਂ ਸੱਭਿਆਚਾਰਕ ਸਰਗਰਮੀਆਂ ਦਾ ਮੈਂ ਸਃ ਜਗਦੇਵ ਸਿੰਘ ਜੱਸੋਵਾਲ ਅਤੇ ਪ੍ਰੋਃ.ਗੁਰਭਜਨ ਸਿੰਘ ਗਿੱਲ ਕਾਰਨ ਹਿੱਸਾ ਰਿਹਾ ਹਾਂ। ਅੱਜ ਵੀ ਮੈ ਪ੍ਰੋਃ ਗਿੱਲ ਤੋਂ ਆਸ਼ੀਰਵਾਦ ਲੈਣ ਹੀ ਆਇਆ ਹਾਂ। ਸਃ ਗੁਰਮੀਤ ਸਿੰਘ ਖੁੱਡੀਆਂ ਨੂੰ ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਪ੍ਰਕਾਸ਼ਨਾਵਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ।

ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਲੋਕ ਵਿਸ਼ਵਾਸ ਮੱਤ ਦੀ ਲਾਜ ਪਾਲਣਾ ਨਵੀਂ ਸਿਆਸਤ ਦੇ  ਆਗੂਆਂ ਦੀ ਜ਼ੁੰਮੇਵਾਰੀ ਹੈ। ਮੈਨੂੰ ਭਗਵੰਤ ਮਾਨ ਤੇ ਉਸ ਦੇ ਗੁਰਮੀਤ ਸਿੰਘ ਖੁੱਡੀਆਂ ਵਰਗੇ ਸਾਥੀਆਂ ਤੇ ਮਾਣ  ਹੈ ਕਿ  ਇਹ ਲੋਕ ਹਿਤੈਸ਼ੀ ਪੈਂਤੜਾ ਕਦੇ ਨਹੀਂ ਤਿਆਗਣਗੇ। ਮੈਨੂੰ ਇਨ੍ਹਾਂ ਦੇ ਬਹੁਤੇ ਸਾਥੀਆਂ ਨਾਲ ਤੀਹ ਸਾਲ ਤੋਂ ਵਧੇਰੇ ਸਮੇਂ ਤੋਂ ਵਿਚਰਨ ਦਾ ਮਾਣ ਹਾਸਲ ਹੈ।

Facebook Comments

Trending

Copyright © 2020 Ludhiana Live Media - All Rights Reserved.