Connect with us

ਪੰਜਾਬੀ

ਗੈਸ ਲੀਕ ਮਾਮਲਾ : ਕਾਂਗਰਸੀ ਲੀਡਰਾਂ ਸਣੇ ਲੁਧਿਆਣਾ ਪੁੱਜੇ ਰਾਜਾ ਵੜਿੰਗ, ਬੋਲੇ- ਗਵਰਨਰ ਕੋਲ ਚੁੱਕਣਗੇ ਮਾਮਲਾ

Published

on

Gas leak case: Raja Waring reached Ludhiana along with Congress leaders, said - he will take up the matter with the governor

ਲੁਧਿਆਣਾ : ਲੁਧਿਆਣਾ ਦੇ ਗਿਆਸਪੁਰਾ ਵਿਚ ਹੋਏ ਗੈਸ ਲੀਕ ਮਾਮਲੇ ਚ 11 ਮੌਤਾਂ ਤੋਂ ਬਾਅਦ ਤੀਸਰੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਨੇਤਾਵਾਂ ਨਾਲ ਮੌਕੇ ‘ਤੇ ਪਹੁੰਚੇ । ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਘੱਟੋ-ਘੱਟ 10 ਲੱਖ ਰੁਪਿਆ ਪ੍ਰਤੀ ਵਿਅਕਤੀ ਅਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ।

ਅਮਰਿੰਦਰ ਸਿੰਘ ਰਾਜਾ ਵੜਿੰਗ ਅਨੁਸਾਰ ਉਹ ਆਉਣ ਵਾਲੇ ਦਿਨਾਂ ‘ਚ ਇਸ ਸਬੰਧੀ ਗਵਰਨਰ ਨੂੰ ਮਿਲਣਗੇ ਤੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਅਤੇ ਪਾਏ ਜਾਣ ਵਾਲੇ ਕੈਮੀਕਲ ਸਬੰਧੀ ਜਾਂਚ ਦੀ ਮੰਗ ਕਰਨਗੇ।

Facebook Comments

Trending