ਪੰਜਾਬੀ
ਤਾਜਪੁਰ ਡੰਪ ਤੋਂ ਹਟਣ ਲੱਗਾ ਕੂੜੇ ਦਾ ਪਹਾੜ, ਸਫਾਈ ਦੇ ਨਾਲ-ਨਾਲ ਆਲੇ-ਦੁਆਲੇ ਪੌਦੇ ਲਗਾਉਣ ਦਾ ਕੰਮ ਸ਼ੁਰੂ
Published
2 years agoon

ਲੁਧਿਆਣਾ : ਤਾਜਪੁਰ ਕੂੜੇ ਦੇ ਡੰਪ ਤੋਂ ਕੂੜੇ ਦੇ ਪਹਾੜ ਹਟਾਉਣੇ ਸ਼ੁਰੂ ਹੋ ਗਏ ਹਨ। ਸਾਗਰ ਮੋਟਰ ਕੰਪਨੀ ਨੇ ਕੂੜੇ ਦੇ ਨਿਪਟਾਰੇ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਪਿਛਲੇ 8 ਦਿਨਾਂ ਚ ਕਰੀਬ 20 ਹਜ਼ਾਰ ਟਨ ਪੁਰਾਣਾ ਕੂੜਾ ਚੁਕਾਇਆ ਗਿਆ ਹੈ। ਇਸ ਦੇ ਆਲੇ-ਦੁਆਲੇ ਬੂਟੇ ਲਗਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
ਕੰਪਨੀ ਵੱਲੋਂ ਕੂੜਾ ਹਟਾਉਣ ਦੇ ਨਾਲ-ਨਾਲ ਡੰਪ ਨੂੰ ਵੀ ਸੁੰਦਰ ਬਣਾਇਆ ਜਾ ਰਿਹਾ ਹੈ। ਤਾਜਪੁਰ ਮੁੱਖ ਡੰਪ ‘ਤੇ ਮਹਾਨਗਰ ਤੋਂ ਹਰ ਰੋਜ਼ 1100 ਟਨ ਕੂੜਾ ਸਟੋਰ ਕੀਤਾ ਜਾ ਰਿਹਾ ਹੈ। ਡੰਪ ਪੰਜ ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ।
ਨਿਗਮ ਵੱਲੋਂ ਕੀਤੇ ਗਏ ਸਰਵੇ ਚ ਡੰਪ ‘ਤੇ ਕਰੀਬ 21 ਲੱਖ ਟਨ ਕੂੜਾ ਭਰਿਆ ਹੋਇਆ ਹੈ। ਇਸ ਕੂੜੇ ਕਾਰਨ ਨਿਗਮ ਨੂੰ ਐੱਨ ਜੀ ਟੀ ਦੀ ਝਾੜ-ਝੰਬ ਨਾਲ ਜੁਰਮਾਨਾ ਵੀ ਸਹਿਣਾ ਪਿਆ। ਐਨਜੀਟੀ ਵੱਲੋਂ ਨਿਗਮ ਨੂੰ 10 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਸੀ। ਨਿਗਮ ਨੇ ਸਾਗਰ ਮੋਟਰਜ਼ ਕੰਪਨੀ ਨੂੰ ਪੰਜ ਲੱਖ ਮੀਟ੍ਰਿਕ ਟਨ ਕੂੜਾ ਹਟਾਉਣ ਦਾ ਕੰਮ ਦਿੱਤਾ ਹੈ। ਸਾਗਰ ਮੋਟਰਜ਼ ਕੰਪਨੀ ਨੇ ਕੂੜੇ ਦੇ ਨਿਪਟਾਰੇ ਲਈ ਪੰਜ ਮਸ਼ੀਨਾਂ ਲਗਾਈਆਂ ਹਨ। ਸਾਰੀਆਂ ਮਸ਼ੀਨਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੰਪਨੀ ਵੱਲੋਂ ਲਗਾਈ ਗਈ ਹਾਈਟੈੱਕ ਮਸ਼ੀਨ ਵਿੱਚ 700 ਟਨ ਕੂੜੇ ਦੀ ਪ੍ਰੋਸੈਸਿੰਗ ਕਰਨ ਦੀ ਸਮਰੱਥਾ ਹੈ। ਕੰਪਨੀ ਨੇ ਇਕ ਮਹੀਨੇ ਚ 50 ਹਜ਼ਾਰ ਟਨ ਕੂੜੇ ਨੂੰ ਖਤਮ ਕਰਨ ਦਾ ਟੀਚਾ ਰੱਖਿਆ ਹੈ। ਅੱਗੇ ਜਾ ਕੇ ਦਿਨ-ਰਾਤ ਦੋ ਸ਼ਿਫਟਾਂ ਵਿਚ ਹਰ ਮਹੀਨੇ 90 ਹਜ਼ਾਰ ਟਨ ਕੂੜਾ ਸਾਫ਼ ਕੀਤਾ ਜਾਵੇਗਾ। ਕੰਪਨੀ ਨੇ ਇੱਥੇ ਬੂਟੇ ਲਗਾਉਣੇ ਵੀ ਸ਼ੁਰੂ ਕਰ ਦਿੱਤੇ ਹਨ।
You may like
-
ਪੀ.ਏ.ਯੂ. ਨੇ ਰੁੱਖ ਲਗਾਉਣ ਦੀ ਮੁਹਿੰਮ ਕੀਤੀ ਸ਼ੁਰੂ, ਲਗਾਏ 150 ਨਵੇਂ ਰੁੱਖ
-
ਵਿਧਾਇਕ ਬੱਗਾ ਵਲੋਂ ਵਾਰਡ ਨੰ: 94 ‘ਚ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼
-
SCD ਕਾਲਜ ਵਿਖੇ “ਮੇਰੀ ਮਾਟੀ ਮੇਰਾ ਦੇਸ਼” ਮੁਹਿੰਮ ਤਹਿਤ ਬੂਟੇ ਲਗਾਉਣ ਦੀ ਮੁਹਿੰਮ
-
ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਆਯੋਜਿਤ
-
ਹਲਕੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬੂਟੇ ਲਗਾਓ – ਵਿਧਾਇਕ ਗਰੇਵਾਲ
-
ਲੁਧਿਆਣਾ ਜ਼ਿਲ੍ਹੇ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ, ਬਲਾਕਾਂ ‘ਚ ਲਾਏ ਜਾਣਗੇ ਬੂਟੇ – ਰਸ਼ਮੀਤ ਕੌਰ