ਅਪਰਾਧ

ਗੈਂਗਸਟਰ ਨੇ ਇੰਸ਼ੋਰੈਂਸ ਏਜੰਟ ਨੂੰ ਕੀਤਾ ਅਗਵਾ, ਕਾਰ ਵਿੱਚੋਂ ਛਾਲ ਮਾਰ ਕੇ ਬਚਾਈ ਜਾਨ

Published

on

ਲੁਧਿਆਣਾ : ਨਾਮੀ ਗੈਂਗਸਟਰ ਸੁੱਖਾ ਬਾੜੇਵਾਲੀਆ ਨੇ ਦੇਰ ਸ਼ਾਮ ਇਕ ਨਿੱਜੀ ਬੈਂਕ ਦੇ ਬੀਮਾ ਏਜੰਟ ਨੂੰ ਅਗਵਾ ਕਰ ਲਿਆ ਅਤੇ ਉਸ ਤੋਂ 50 ਹਜ਼ਾਰ ਰੁਪਏ ਦੀ ਨਕਦੀ ਦੀ ਮੰਗ ਕੀਤੀ। ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਦੌਰਾਨ ਏਜੰਟ ਨੇ ਚੱਲਦੀ ਕਾਰ ਤੋਂ ਛਾਲ ਮਾਰ ਦਿੱਤੀ ਤੇ ਇਕ ਦੁਕਾਨ ਚ ਵੜ ਕੇ ਜਾਨ ਬਚਾਈ।

ਪੁਲਸ ਨੇ ਸੁੱਖਾ ਬਾੜੇਵਾਲੀਆ ਸਮੇਤ 6 ਵਿਅਕਤੀਆਂ ਖਿਲਾਫ ਏਜੰਟ ਦੀ ਸ਼ਿਕਾਇਤ ਤੇ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਉਕਤ ਗੈਂਗਸਟਰ ਦੀ ਭਾਲ ਕਰ ਰਹੀ ਹੈ। ਚੰਦਨ ਵਾਸੀ ਬਾੜੇਵਾਲ ਰੋਡ ਨੇ ਦੱਸਿਆ ਕਿ ਉਹ ਇਕ ਨਿੱਜੀ ਬੈਂਕ ਵਿਚ ਕੰਮ ਕਰਦਾ ਹੈ। ਉਹ ਦੇਰ ਸ਼ਾਮ ਬੈਂਕ ਤੋਂ ਕੰਮ ਖਤਮ ਕਰ ਕੇ ਆਪਣੇ ਮੋਟਰਸਾਈਕਲ ਤੇ ਘਰ ਜਾ ਰਿਹਾ ਸੀ। ਉਸੇ ਸਮੇਂ ਪਿੰਡ ਬਾੜੇਵਾਲ ਦੇ ਨਹਿਰ ਦੇ ਪੁਲ ‘ਤੇ ਇਕ ਕਾਰ ਉਸ ਦੇ ਨੇੜੇ ਆ ਕੇ ਰੁਕੀ। ਸੁਖਪ੍ਰੀਤ ਸਿੰਘ ਸੁੱਖਾ ਬਾੜੇਵਾਲੀਆ ਨੇ ਪੇਟ ‘ਤੇ ਪਿਸਤੌਲ ਰੱਖ ਕੇ ਕਾਰ ‘ਚ ਸੁੱਟ ਲਿਆ।

ਕਾਰ ਵਿਚ ਪੰਜ ਹੋਰ ਲੋਕ ਸਵਾਰ ਸਨ। ਜਿਨ੍ਹਾਂ ਨੇ ਉਸ ਨੂੰ ਲੱਤਾਂ ਮਾਰੀਆਂ ਅਤੇ ਉਸ ਤੋਂ ਪੰਜਾਹ ਹਜ਼ਾਰ ਰੁਪਏ ਦੀ ਮੰਗ ਕਰਨ ਲੱਗੇ। ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਉਸ ਨੂੰ ਗੋਲੀ ਮਾਰਨ ਦੀਧਮਕੀ ਦਿੱਤੀ ਗਈ। ਇਸ ਦੌਰਾਨ ਉਹ ਕਾਰ ਚੋਂ ਛਾਲ ਮਾਰ ਕੇ ਸਬਜ਼ੀ ਮੰਡੀ ਚ ਇਕ ਦੁਕਾਨ ਚ ਲੁਕ ਗਿਆ। ਇਸ ਦੌਰਾਨ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਉਹ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਉਸ ਦੀ ਸ਼ਿਕਾਇਤ ਤੇ ਸੁਖਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਕਮਲਜੀਤ ਸਿੰਘ, ਰੋਹਿਤ ਮਲਹੋਤਰਾ, ਪ੍ਰਦੀਪ ਬਿਹਾਰੀ, ਮਨੀ ਦੁੱਗਰੀ ਤੇ ਸਨਾ ਖਿਲਾਫ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ।

Facebook Comments

Trending

Copyright © 2020 Ludhiana Live Media - All Rights Reserved.