ਅਪਰਾਧ

ਗੁਰੂਘਰ ਦੇ ਨਾਮ ‘ਤੇ ਵਸੂਲਿਆ ਜਾ ਰਿਹਾ ਸੀ ਗੁੰਡਾ ਟੈਕਸ, ਦਰਜ ਹੋਇਆ ਪਰਚਾ

Published

on

ਲੁਧਿਆਣਾ : ਪਿੰਡ ਗੜ੍ਹੀ ਫਜ਼ਲ ਦੀ ਜਨਤਕ ਰੇਤ ਖੱਡ ਤੋਂ ਰੇਤਾ ਭਰ ਕੇ ਲਿਆਉਣ ਵਾਲੀਆਂ ਟਰਾਲੀਆਂ ਤੋਂ ਜਬਰੀ ਗੁੰਡਾ ਟੈਕਸ ਵਸੂਲਣ ਦੇ ਮਾਮਲੇ ਵਿੱਚ ਥਾਣਾ ਮੇਹਰਬਾਨ ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਜੇਈ-ਕਮ-ਮਾਇਨਿੰਗ ਇੰਸਪੈਕਟਰ ਫਿਲੌਰ ਪੰਕਜ ਵਰਮਾ ਦੇ ਬਿਆਨ ਉੱਪਰ ਦਰਜ ਕੀਤਾ ਗਿਆ ਹੈ। ਇੰਸਪੈਕਟਰ ਪੰਕਜ ਵਰਮਾ ਮੁਤਾਬਕ ਸੋਸ਼ਲ ਮੀਡੀਆ ਉੱਪਰ ਇਕ ਵੀਡੀਓ ਵਾਇਰਲ ਹੋਈ ਸੀ

ਜਿਸ ਵਿਚ ਕੁਝ ਲੋਕ ਗੁਰਦੁਆਰਾ ਸਾਹਿਬ ਦੇ ਨਾਮ ‘ਤੇ ਗੜ੍ਹੀ ਫਜ਼ਲ ਇਲਾਕੇ ਦੀ ਜਨਤਕ ਰੇਤ ਖੱਡ ਤੋਂ ਰੇਤ ਭਰ ਕੇ ਲਿਆ ਰਹੇ ਟਰੈਕਟਰ ਟਰਾਲੀ ਚਾਲਕਾਂ ਕੋਲੋਂ ਨਜਾਇਜ ਢੰਗ ਨਾਲ ਗੁੰਡਾ ਟੈਕਸ ਵਸੂਲ ਰਹੇ ਸਨ। ਇੰਸਪੈਕਟਰ ਪੰਕਜ ਵਰਮਾ ਅਤੇ ਜੇ ਈ ਹਰਮਨਪ੍ਰੀਤ ਸਿੰਘ ਨੇ ਸਾਂਝੀ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਵਾਇਰਲ ਹੋਈ ਵੀਡੀਓ ਵਿੱਚ ਕੁਝ ਲੋਕ ਗੁਰਦੁਆਰਾ ਸਾਹਿਬ ਦੇ ਨਾਮ ‘ਤੇ ਟਰਾਲੀ ਚਾਲਕਾਂ ਕੋਲੋਂ ਦੋ ਸੌ ਰੁਪਏ ਪ੍ਰਤੀ ਟਰਾਲੀ ਵਸੂਲ ਰਹੇ ਸਨ।

Facebook Comments

Trending

Copyright © 2020 Ludhiana Live Media - All Rights Reserved.