ਲੁਧਿਆਣਾ: ਫੈਕਟਰੀਆਂ ਵਿੱਚ ਕੱਪੜੇ ਚੋਰੀ ਕਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਟਿੱਬਾ ਥਾਣੇ ਦੀ ਪੁਲਿਸ ਨੇ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਦਾ ਨਾਂ ਮੁਹੰਮਦ ਸਾਹਿਬਾਜ਼ ਅਯੂਬਾ ਹੈ। ਉਸ ਕੋਲੋਂ 21 ਕੱਪੜਿਆਂ ਦੇ ਟੁਕੜੇ ਬਰਾਮਦ ਹੋਏ ਹਨ ਜਦਕਿ ਉਸ ਦੇ ਬਾਕੀ ਫਰਾਰ ਸਾਥੀ ਰਿਜ਼ਵਾਨ, ਬਾਗੜ ਅਤੇ ਸੰਧੂ ਹਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਐਸ.ਆਈ.ਕੁਲਵਿੰਦਰ ਸਿੰਘ ਅਨੁਸਾਰ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਦੋਸ਼ੀ ਕੱਪੜੇ ਚੋਰੀ ਕਰਨ ਦਾ ਆਦੀ ਹੈ ਅਤੇ ਚੋਰੀ ਦੇ ਕੱਪੜੇ ਮੁਹੰਮਦ ਸਾਹਿਬਾਜ਼ ਅਯੂਬਾ ਦੇ ਗੋਦਾਮ ‘ਚ ਛੁਪਾ ਕੇ ਰੱਖਦਾ ਹੈ। ਪੁਲੀਸ ਨੇ ਛਾਪਾ ਮਾਰ ਕੇ ਅਯੂਬਾ ਦੇ ਗੋਦਾਮ ਵਿੱਚੋਂ ਚੋਰੀ ਹੋਏ ਕੱਪੜਿਆਂ ਦੇ 21 ਨਗ ਬਰਾਮਦ ਕੀਤੇ।ਪੁਲੀਸ ਨੇ ਮੁਲਜ਼ਮ ਮੁਹੰਮਦ ਸਾਹਿਬਾਜ਼ ਅਯੂਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਮੁਲਜ਼ਮ ਰਿਜ਼ਵਾਨ, ਬਾਗੜ ਅਤੇ ਸੰਧੂ ਹਾਲੇ ਫਰਾਰ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।