ਅਪਰਾਧ

ਲੁਧਿਆਣਾ ‘ਚ ਜੂਆ ਖੇਡਣ ਵਾਲੇ ਨਕਦੀ ਸਣੇ ਗ੍ਰਿਫ਼ਤਾਰ

Published

on

ਲੁਧਿਆਣਾ : ਸਥਾਨਕ ਚਾਂਦ ਸਿਨੇਮਾ ਦੇ ਪਿੱਛੇ ਫਤਿਹਗੜ੍ਹ ਮੁਹੱਲਾ ਇਲਾਕੇ ਵਿਚ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਦਬਿਸ਼ ਦੇ ਕੇ ਜੁਆਰੀਆਂ ਨੂੰ ਨਕਦੀ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੋਹਿਤ ਗੁਪਤਾ ਵਾਸੀ ਫਤਹਿਗੜ੍ਹ ਮਹੱਲਾ, ਰਾਕੇਸ਼ ਕੁਮਾਰ ਵਾਸੀ ਇੰਦਰ ਵਿਹਾਰ, ਰਿਸ਼ੀ ਗਾਂਧੀ ਵਾਸੀ ਫਤਿਹਗੜ੍ਹ ਮੁਹੱਲਾ, ਜਗਜੀਤ ਸਿੰਘ ਵਾਸੀ ਛਾਉਣੀ ਮੁਹੱਲਾ, ਮੁਨੀਸ਼ ਹਰਜਾਈ ਵਾਸੀ ਉਪਕਾਰ ਨਗਰ ਤੇ ਗਿਰੀਸ਼ ਕੁਮਾਰ ਵਾਸੀ ਜੀਆਰਪੀ ਕਲੋਨੀ ਦੁੱਗਰੀ ਦੇ ਰੂਪ ਵਿਚ ਹੋਈ ਹੈ।

ਥਾਣਾ ਡਿਵੀਜ਼ਨ ਨੰਬਰ ਚਾਰ ਦੇ ਸਹਾਇਕ ਥਾਣੇਦਾਰ ਸੁਖਦੇਵ ਰਾਜ ਮੁਤਾਬਕ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਚਾਂਦ ਸਿਨੇਮਾ ਦੇ ਮਗਰ ਮੁਹੱਲਾ ਫਤਹਿਗੜ੍ਹ ਦੇ ਇਕ ਘਰ ਵਿਚ ਕੁਝ ਲੋਕ ਤਾਸ਼ ਦੇ ਪੱਤਿਆਂ ਨਾਲ ਪੇੈਸੇ ਲਗਾ ਕੇ ਜੂਆ ਖੇਡ ਰਹੇ ਹਨ। ਇਸ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਰੇਡ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਾਸ਼ ਦੇ ਪੱਤੇ ਅਤੇ 77800 ਰੁਪਏ ਦੇ ਕਰੀਬ ਨਕਦੀ ਬਰਾਮਦ ਕੀਤੀ ਹੈ।

Facebook Comments

Trending

Copyright © 2020 Ludhiana Live Media - All Rights Reserved.