ਲੁਧਿਆਣਾ : ਸ਼ਹਿਰ ‘ਚ ਨਾਜਾਇਜ਼ ਉਸਾਰੀਆਂ ਖਿਲਾਫ ਗਲਾਡਾ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਵਿਕਾਸ ਅਥਾਰਟੀ (ਗਲਾਡਾ) ਨੇ ਸੋਮਵਾਰ ਨੂੰ ਲੁਧਿਆਣਾ ਦੇ ਬਾਹਰਵਾਰ ਸਥਿਤ ਪਿੰਡਾਂ ਲਾਡੀਆਂ ਕਲਾਂ ਅਤੇ ਹੁਸੈਨਪੁਰਾ ਦੀਆਂ ਤਿੰਨ ਗੈਰ-ਕਾਨੂੰਨੀ ਕਾਲੋਨੀਆਂ ਨੂੰ ਢਾਹ ਦਿੱਤਾ, ਜੋ ਕਿ ਗੈਰ-ਕਾਨੂੰਨੀ ਅਤੇ ਗੈਰ-ਸੰਗਠਿਤ ਵਿਕਾਸ ਖਿਲਾਫ ਉਨ੍ਹਾਂ ਦੀ ਮੁਹਿੰਮ ਦਾ ਹਿੱਸਾ ਹੈ।
ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ‘ਤੇ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ ਹੈ, ਜਿਸ ਤਹਿਤ ਸਰਕਾਰੀ ਮਾਪਦੰਡਾਂ ਅਤੇ ਮਨਜ਼ੂਰੀਆਂ ਨਾਲ ਮੇਲ ਨਾ ਖਾਂਦੇ ਸਸਤੇ ਪਲਾਟ ਦੇਣ ਦਾ ਵਾਅਦਾ ਕਰਕੇ ਇਨ੍ਹਾਂ ਨਾਜਾਇਜ਼ ਕਾਲੋਨੀਆਂ ‘ਚ ਭੋਲੇ-ਭਾਲੇ ਵਸਨੀਕਾਂ ਦਾ ਸ਼ੋਸ਼ਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਢਾਹੁਣ ਦੀ ਕਾਰਵਾਈ ਦੀ ਅਗਵਾਈ ਜ਼ਿਲ੍ਹਾ ਟਾਊਨ ਪਲਾਨਰ (ਆਰ) ਸੰਦੀਪ ਨੇ ਕੀਤੀ ਅਤੇ ਸਾਈਟਾਂ ‘ਤੇ ਉਸਾਰੀ ਅਧੀਨ ਸੜਕਾਂ, ਚਾਰਦੀਵਾਰੀ, ਰਸਤਿਆਂ ਅਤੇ ਸੀਵਰੇਜ ਦੇ ਮੈਨਹੋਲਾਂ ਨੂੰ ਢਾਹ ਦਿੱਤਾ ਗਿਆ। ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਜਿਹੀਆਂ ਅਣਅਧਿਕਾਰਤ ਕਲੋਨੀਆਂ ਵਿੱਚ ਨਿਵੇਸ਼ ਜਾਂ ਪਲਾਟ ਨਾ ਖਰੀਦਣ।