ਪੰਜਾਬੀ

ਗਲਾਡਾ ਵਲੋਂ ਪਿਛਲੇ 18 ਦਿਨਾਂ ‘ਚ 117 ਐਨ.ਓ.ਸੀ. ਜਾਰੀ

Published

on

ਲੁਧਿਆਣਾ : ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਵਲੋਂ ਪਿਛਲੇ 18 ਦਿਨਾਂ ਵਿੱਚ ਅਣ-ਅਧਿਕਾਰਤ ਕਲੋਨੀਆਂ ਅਧੀਨ ਆਉਂਦੇ ਪਲਾਟਾਂ/ ਜਾਇਦਾਦਾਂ ਨੂੰ 117 ਐਨ.ਓ.ਸੀ. ਜਾਰੀ ਕੀਤੀਆਂ ਹਨ। ਸੰਪਤੀਆਂ ਦੀਆਂ ਤਸਵੀਰਾਂ ਦੀ ਤਸਦੀਕ ਕਰਨ ਲਈ ਵਰਤੇ ਜਾਣ ਵਾਲੇ ਗੂਗਲ-ਅਰਥ-ਪ੍ਰੋਅ ਸਾਫਟਵੇਅਰ ਵਿੱਚ ਵਿਘਨ ਪੈਣ ਅਤੇ ਬਿਨੈਕਾਰਾਂ ਨੂੰ ਹੋ ਰਹੀ ਖੱਜਲ ਖੁਆਰੀ ਸਦਕਾ ਇਸ ਪ੍ਰਕਿਰਿਆ ਨੂੰ ਰੋਕਿਆ ਗਿਆ ਸੀ।

ਬਾਅਦ ਵਿੱਚ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਗਲਾਡਾ ਵਲੋਂ ਈਮੇਜ ਕੈਪਚਰਿੰਗ ਅਤੇ ਹੋਰ ਵਿਸ਼ੇਸ਼ਤਾਵਾਂ ਲਈ ਸੈਟੇਲਾਈਟ ਡੇਟਾ ਲਿਵਿੰਗ ਐਟਲਸ ਵੈਬਸਾਈਟ ਦੀ ਵਰਤੋਂ ਸ਼ੁਰੂ ਕੀਤੀ। ਅਥਾਰਟੀ ਵਲੋਂ 11 ਤੋਂ 28 ਜੁਲਾਈ ਤੱਕ ਆਨਲਾਈਨ ਪ੍ਰਣਾਲੀ ਰਾਹੀਂ 95 ਰੈਗੂਲਰਾਈਜ਼ੇਸ਼ਨ ਸਰਟੀਫਿਕੇਟ ਅਤੇ ਆਫਲਾਈਨ ਮਾਧਿਅਮ ਰਾਹੀਂ 22 ਸਰਟੀਫਿਕੇਟ ਜਾਰੀ ਕੀਤੇ ਹਨ। ਦਰਖਾਸਤਾਂ ਦਾ ਜਲਦ ਨਿਪਟਾਰਾ ਕਰਨ ਲਈ ਗਲਾਡਾ ਵਲੋਂ ਦਫ਼ਤਰ ਵਿੱਚ ਦੋ ਸਹਾਇਕ ਟਾਊਨ ਪਲੈਨਰਾਂ ਸਮੇਤ ਵਾਧੂ ਸਟਾਫ਼ ਵੀ ਤਾਇਨਾਤ ਕੀਤਾ ਹੈ।

Facebook Comments

Trending

Copyright © 2020 Ludhiana Live Media - All Rights Reserved.