ਪੰਜਾਬੀ

ਕਾਂਗਰਸੀ ਉਮੀਦਵਾਰ ਵੈਦ ਹੱਕ ਵਿਚ ਭਰਵਾਂ ਚੋਣ ਜਲਸਾ

Published

on

ਲੁਧਿਆਣਾ   :   ਵਿਧਾਨ ਸਭਾ ਹਲਕਾ ਗਿੱਲ ਤੋਂ ਕਾਂਗਰਸ ਪਾਰਟੀ ਉਮੀਦਵਾਰ ਵਿਧਾਇਕ ਕੁਲਦੀਪ ਸਿੰਘ ਕੇ.ਡੀ.ਵੈਦ ਦੇ ਹੱਕ ਵਿਚ ਪਿੰਡ ਕੈਂਡ ਵਿਖੇ ਭਰਵਾਂ ਚੋਣ ਜਲਸਾ ਹੋਇਆ, ਜਿਸ ਦੌਰਾਨ ਵੋਟਰਾਂ ਵਲੋਂ ਕਾਂਗਰਸ ਦੇ ਹੱਕ ਵਿਚ ਵੋਟ ਦੇਣ ਦਾ ਵਾਅਦਾ ਵੀ ਕੀਤਾ ਗਿਆ।

ਇਸ ਸਮੇਂ ਉਮੀਦਵਾਰ ਵੈਦ ਨੇ ਵੋਟਰਾਂ ਨੂੰ ਕਾਂਗਰਸ ਪ੍ਰਤੀ ਲਾਮਬੰਦ ਕਰਦਿਆਂ ਕਿਹਾ ਕਿ ਹਲਕਾ ਗਿੱਲ ਅੰਦਰ ਕਾਂਗਰਸ ਪੱਖੀ ਹਨੇਰੀ ਚੱਲ ਚੁੱਕੀ ਹੈ, ਜਿਸ ਲਈ ਸਮੂਹ ਵੋਟਰ ਦਿਨ-ਬ-ਦਿਨ ਕਾਂਗਰਸ ਨਾਲ ਜੁੜ ਰਹੇ ਹਨ। ਕਾਂਗਰਸ ਉਮੀਦਵਾਰ ਵਿਧਾਇਕ ਕੇ.ਡੀ.ਵੈਦ ਨੇ ਕਿਹਾ ਕਿ ਮੁੱਖ ਮੰਤਰੀ ਚਿਹਰਾ ਮੁੜ ਚੰਨੀ ਨੂੰ ਐਲਾਨੇ ਜਾਣ ਨਾਲ ਸੂਬੇ ਅੰਦਰ ਮੁੜ ਕਾਂਗਰਸ ਸਰਕਾਰ ਬਣਨਾ ਤੈਅ ਹੈ, ਕਿਉਂਕਿ ਕਾਂਗਰਸ ਪਾਰਟੀ ਨੇ ਇਕ ਵਾਰ ਫਿਰ ਐੱਸ.ਸੀ ਭਾਈਚਾਰੇ ਨੂੰ ਵੱਡਾ ਮਾਣ ਦਿੱਤਾ ਹੈ।

ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਬਦੌਲਤ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਇੱਕਜੁੱਟ ਤੇ ਮਜ਼ਬੂਤ ਹੈ ਅਤੇ ਹਲਕਾ ਗਿੱਲ ਤੋਂ ਕਾਂਗਰਸ ਦੀ ਜਿੱਤ ਯਕੀਨੀ ਬਣ ਚੁੱਕੀ ਹੈ , ਕਿਉਂਕਿ ਹਲਕਾ ਗਿੱਲ ਅੰਦਰ ਐੱਸ.ਸੀ ਭਾਈਚਾਰੇ ਸਮੇਤ ਸਮੂਹ ਵਰਗਾਂ ਦੇ ਲੋਕ ਕਾਂਗਰਸ ਪਾਰਟੀ ਪ੍ਰਤੀ ਆਪ ਮੁਹਾਰੇ ਤੁਰ ਪਏ ਹਨ।

ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਚੰਨੀ ਦੇ 111 ਦਿਨ ਦੇ ਕਾਰਜਕਾਲ ਤੋਂ ਵਧੇਰੇ ਖ਼ੁਸ਼ ਹਨ। ਜਦਕਿ ਮੁੱਖ ਮੰਤਰੀ ਚਿਹਰਾ ਬਣਾਏ ਜਾਣ ਤੇ ਸੂਝਵਾਨ ਵੋਟਰਾਂ ਨੇ ਕਾਂਗਰਸ ਪੱਖੀ ਰੁੱਖ ਅਪਣਾ ਲਿਆ ਹੈ। ਇਸ ਸਮੇਂ ਮਿਲਕ ਪਲਾਂਟ ਡਾਇਰੈਕਟਰ ਤੇਜਿੰਦਰ ਸਿੰਘ ਲਾਡੀ ਜੱਸੜ, ਸਾਬਕਾ ਸਰਪੰਚ ਜਸਵੀਰ ਸਿੰਘ ਜਸਦੇਵ ਨਗਰ, ਪਹਿਲਵਾਨ ਰਵੀ ਆਲਮਗੀਰ, ਚਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਸਮਰਥਕ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.