Connect with us

ਪੰਜਾਬੀ

ਲੁਧਿਆਣਾ ਵਿਧਾਨ ਸਭਾ ਹਲਕਾ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ , ਕੋਟਲੀ ਤੇ ਬੈਂਸ ਬੰਧੂ ਚਲ ਰਹੇ ਪਿੱਛੇ, 14 ਸੀਟਾਂ ‘ਤੇ ਆਪ ਅੱਗੇ

Published

on

From Ludhiana Assembly constituency, Cabinet Ministers Bharat Bhushan Ashu, Kotli and Bains Bandhu are running behind, AAP is leading in 14 seats.

ਲੁਧਿਆਣਾ : ਲੁਧਿਆਣਾ ‘ਚ 175 ਵਿੱਚ 14 ਉਮੀਦਵਾਰਾਂ ਦੇ ਸਿਰ ਵਿਧਾਇਕ ਦਾ ਤਾਜ ਸਜੇਗਾ। ਕਿਸੇ ਨੂੰ ਇਸ ਵਾਰ ਰਿਕਾਰਡ ਬਣਾਉਣ ਦੀ ਉਮੀਦ ਹੈ ਤੇ ਕਈ ਉਮੀਦਵਾਰ ਜਿੱਤਣ ਦੀ ਆਸ ਦੇ ਸੁਪਨੇ ਦੇਖ ਰਹੇ ਹਨ। ਹਾਲਾਂਕਿ ਦੁਪਹਿਰ ਕਰੀਬ 12 ਵਜੇ ਤੱਕ ਹਾਰ ਤੇ ਜਿੱਤ ਦੀ ਕਾਫੀ ਤਸਵੀਰ ਸਾਫ ਹੋਣ ਦੀ ਉਮੀਦ ਹੈ। ਹਲਕਾ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਮੁੰਡੀਆਂ ਦੂਜੇ ਰਾਊਡ ‘ਚ ਹੋਏ ਅੱਗੇ, ਹਲਕਾ ਗਿੱਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨ ਸਿੰਘ ਸੰਗੋਵਾਲ 11780 ਵੋਟਾਂ ਤੋਂ ਅੱਗੇ ਹਨ।

ਜ਼ਿਲ੍ਹਾ ਲੁਧਿਆਣਾ ਦੀ 14 ਵਿਧਾਨ ਸਭਾ ਹਲਕਿਆਂ ਵਿੱਚੋਂ ਸਭ ਤੋਂ ਸੰਵੇਦਨਸ਼ੀਲ ਰਹੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਸਿੱਧੂ 3513 ਵੋਟਾਂ ਨਾਲ ਪਹਿਲੇ ਨੰਬਰ ਤੇ ਚੱਲ ਰਹੇ ਹਨ ਜਦੋਂ ਕਿ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਦੇ ਕਮਲਜੀਤ ਸਿੰਘ ਕੜਵਲ ਨੂੰ ਹੁਣ ਤਕ 2198 ਵੋਟਾਂ ਪ੍ਰਾਪਤ ਹੋਈਆਂ ਹਨ

ਜੇਕਰ ਲਿਪ ਦੇ ਮੌਜੂਦਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗੱਲ ਕੀਤੀ ਜਾਵੇ ਤਾਂ ਉਹ 979 ਵੋਟਾਂ ਲੈ ਕੇ ਤੀਸਰੇ ਨੰਬਰ ਤੇ ਚੱਲ ਰਹੇ ਹਨ ਜਦੋਂਕਿ ਭਾਜਪਾ ਗੱਠਜੋਡ਼ ਦੇ ਪ੍ਰੇਮ ਮਿੱਤਲ ਨੂੰ 574 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਹਰੀਸ਼ ਰਾਏ ਢਾਂਡਾ ਨੂੰ 419 ਵੋਟਾਂ ਪ੍ਰਾਪਤ ਹੋਈਆਂ ਹਨ ਵਿਧਾਨ ਸਭਾ ਹਲਕਾ ਆਤਮ ਨਗਰ ਦੀਆਂ ਵੋਟਾਂ ਦੀ ਗਿਣਤੀ ਨਿਰੰਤਰ ਜਾਰੀ ਹੈ।

Facebook Comments

Trending