ਪੰਜਾਬੀ

ਪਾਚਨ ਸ਼ਕਤੀ ਤੋਂ ਲੈ ਕੇ ਭਾਰ ਘਟਾਉਣ ਤਕ, ਜਾਣੋ ਪੁਦੀਨੇ ਦੀਆਂ ਪੱਤੀਆਂ ਦੇ ਅਣਗਿਣਤ ਫ਼ਾਇਦੇ

Published

on

ਪੁਦੀਨੇ ਦੀਆਂ ਪੱਤੀਆਂ ਦੀ ਵਰਤੋਂ ਗਰਮੀਆਂ ਵਿਚ ਲਗਭਗ ਹਰ ਭੋਜਨ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਮੌਸਮ ‘ਚ ਇਹ ਸਰੀਰ ਨੂੰ ਠੰਢਕ ਪ੍ਰਦਾਨ ਕਰਦੀਆਂ ਹਨ ਤੇ ਕਈ ਬਿਮਾਰੀਆਂ ਤੋਂ ਬਚਾਉਂਦੀਆਂ ਹਨ। ਇਨ੍ਹਾਂ ‘ਚ ਵਿਟਾਮਿਨ-ਸੀ, ਪ੍ਰੋਟੀਨ, ਮੈਂਥੋਲ, ਵਿਟਾਮਿਨ-ਏ, ਕਾਪਰ, ਕਾਰਬੋਹਾਈਡ੍ਰੇਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਗਰਮੀਆਂ ਵਿਚ ਲੋਕ ਅਕਸਰ ਉਲਟੀਆਂ, ਜਲਣ, ਗੈਸ ਆਦਿ ਤੋਂ ਪਰੇਸ਼ਾਨ ਰਹਿੰਦੇ ਹਨ। ਅਜਿਹੇ ‘ਚ ਤੁਸੀਂ ਇਨ੍ਹਾਂ ਪੱਤੀਆਂ ਦੀ ਵਰਤੋਂ ਕਰ ਕੇ ਨਿਜਾਤ ਪਾ ਸਕਦੇ ਹੋ।

ਪਾਚਨ ਪ੍ਰਣਾਲੀ ਲਈ ਫ਼ਾਇਦੇਮੰਦ :
ਪੁਦੀਨਾ ਪਾਚਨ ਸਬੰਧੀ ਸਮੱਸਿਆਵਾਂ ਦਾ ਕੁਦਰਤੀ ਇਲਾਜ ਹੋ ਸਕਦਾ ਹੈ। ਇਸ ਵਿਚ ਐਂਟੀਸੈਪਟਿਕ ਗੁਣ ਹੁੰਦੇ ਹਨ, ਜੋ ਬਦਹਜ਼ਮੀ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਪੁਦੀਨੇ ਦਾ ਪਾਣੀ ਪੇਟ ਦੀ ਪਰੇਸ਼ਾਨੀ ਨੂੰ ਵੀ ਠੀਕ ਕਰਦਾ ਹੈ। ਇਸ ਲਈ ਗਰਮੀਆਂ ‘ਚ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਪੁਦੀਨੇ ਦਾ ਪਾਣੀ ਪੀਓ।

ਅਸਥਮਾ ‘ਚ ਕਾਰਗਰ :
ਅਸਥਮਾ ਦੇ ਰੋਗੀਆਂ ਲਈ ਪੁਦੀਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਐਂਟੀ-ਇੰਫਲਾਮੇਟਰੀ ਗੁਣ ਨੱਕ ਦੀ ਤਕਲੀਫ ਤੋਂ ਰਾਹਤ ਦਿੰਦੇ ਹਨ। ਜੇ ਤੁਸੀਂ ਅਸਥਮਾ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਪੁਦੀਨੇ ਦੇ ਪਾਣੀ ਨਾਲ ਭਾਫ਼ ਲੈ ਸਕਦੇ ਹੋ।

ਜ਼ੁਕਾਮ ਦਾ ਇਲਾਜ :
ਪੁਦੀਨੇ ਦੀਆਂ ਪੱਤੀਆਂ ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਦਿਵਾਉਣ ਵਿਚ ਵੀ ਮਦਦ ਕਰਦੀਆਂ ਹਨ। ਇਨ੍ਹਾਂ ‘ਚ ਵਿਟਾਮਿਨ-ਸੀ, ਵਿਟਾਮਿਨ-ਏ, ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਲਈ ਤੁਸੀਂ ਪੁਦੀਨੇ ਦੀ ਬਣੀ ਚਾਹ ਪੀ ਸਕਦੇ ਹੋ, ਜਿਸ ਨਾਲ ਤੁਹਾਨੂੰ ਜ਼ੁਕਾਮ ਤੋਂ ਰਾਹਤ ਮਿਲ ਸਕਦੀ ਹੈ।

ਸਿਰ ਦਰਦ ਤੋਂ ਰਾਹਤ :
ਪੁਦੀਨੇ ਦੇ ਪੱਤੀਆਂ ਦੀ ਤਾਜ਼ਗੀ ਭਰਪੂਰ ਖੁਸ਼ਬੂ ਸਿਰ ਦਰਦ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੀ ਹੈ। ਇਸ ਲਈ ਤੁਸੀਂ ਪੁਦੀਨੇ ਦੇ ਤੇਲ ਜਾਂ ਪੁਦੀਨੇ ਦੇ ਬਾਮ ਨਾਲ ਮਾਲਿਸ਼ ਕਰ ਸਕਦੇ ਹੋ,ਤ ਜਿਸ ਨਾਲ ਸਿਰ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਭਾਰ ਘਟਾਉਣ ‘ਚ ਮਦਦ:
ਪੁਦੀਨੇ ਦੀਆਂ ਪੱਤੀਆਂ ਭਾਰ ਘਟਾਉਣ ਵਿਚ ਵੀ ਮਦਦਗਾਰ ਹੁੰਦੀਆਂ ਹਨ। ਇਸ ਲਈ ਪੁਦੀਨੇ ਦੀਆਂ ਪੱਤੀਆਂ ਦਾ ਡ੍ਰਿੰਕ ਤਿਆਰ ਕਰੋ, ਫਿਰ ਇਸ ਵਿਚ ਨਿੰਬੂ ਦਾ ਰਸ ਅਤੇ ਕਾਲੀ ਮਿਰਚ ਪਾਊਡਰ ਮਿਲਾਓ। ਇਸ ਡਰਿੰਕ ਨੂੰ ਤੁਸੀਂ ਰੋਜ਼ਾਨਾ ਖਾਲੀ ਪੇਟ ਪੀ ਸਕਦੇ ਹੋ। ਇਹ ਤੁਹਾਨੂੰ ਭਾਰ ਘਟਾਉਣ ਵਿਚ ਮਦਦ ਕਰੇਗਾ।

Facebook Comments

Trending

Copyright © 2020 Ludhiana Live Media - All Rights Reserved.