ਪੰਜਾਬੀ

ਆਰੀਆ ਕਾਲਜ ‘ਚ ਧੂਮ-ਧਾਮ ਨਾਲ ਮਨਾਇਆ ਗਿਆ ‘ਆਜ਼ਾਦੀ ਦਾ ਤਿਉਹਾਰ’

Published

on

ਲੁਧਿਆਣਾ : ਆਰੀਆ ਕਾਲਜ ਗਰਲਜ਼ ਸੈਕਸ਼ਨ, ਲੁਧਿਆਣਾ ਵਿਖੇ ‘ਆਜ਼ਾਦੀ ਦਾ ਤਿਉਹਾਰ’ ਬਹੁਤ ਹੀ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿੱਚ ਵਿਦਿਆਰਥਣਾਂ ਦੇ ਸ਼ਲਾਘਾ ਕਰਦਿਆਂ ਕਾਲਜ ਦੇ ਸਕੱਤਰ ਡਾ: ਐਸਐਮ. ਸ਼ਰਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਉਨ੍ਹਾਂ ਅੰਦਰ ਰਾਸ਼ਟਰੀ ਭਾਵਨਾ ਨੂੰ ਜਗਾਉਣਾ ਬਹੁਤ ਜ਼ਰੂਰੀ ਹੈ। ਪਿ੍ੰਸੀਪਲ ਡਾ. ਸੁਕਸ਼ਮ ਆਹਲੂਵਾਲੀਆ ਨੇ ਵਿਦਿਆਰਥਣਾਂ ਨੂੰ ਹਰ ਸੰਭਵ ਯਤਨ ਕਰਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ|

‘ਆਜ਼ਾਦੀ ਕਾ ਮਹੋਤਸਵ’ ਪ੍ਰੋਗਰਾਮ ਵਿੱਚ ਸੋਸ਼ਲ ਸਾਇੰਸ ਕਲੱਬ ਦੁਆਰਾ ਦਿਖਾਈ ਗਈ ਸੁਤੰਤਰਤਾ ਸੰਗਰਾਮ ‘ਤੇ ਦਸਤਾਵੇਜ਼ੀ ਫਿਲਮਾਂ, ਇੱਕ ਵਰਚੁਅਲ ਇਤਿਹਾਸਕ ਟੂਰ ਅਤੇ ਤਿੰਨ ਮੁੱਖ ਨੁਕਤਿਆਂ – ਦੇਸ਼ ਭਗਤੀ, ਵਾਤਾਵਰਣ ਅਤੇ ਵਿਰਾਸਤ ‘ਤੇ ਕੇਂਦਰਿਤ ਇੱਕ ਪ੍ਰਦਰਸ਼ਨੀ ਸ਼ਾਮਲ ਸੀ। ਇਸ ਦੇ ਨਾਲ ਹੀ ਤਿਰੰਗੇ ਪਕਵਾਨਾਂ ਦੀ ਪੇਸ਼ਕਾਰੀ, ਪੁਸਤਕ ਪੜ੍ਹਨ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ। ਪ੍ਰੋਗਰਾਮ ਦੇ ਅੰਤ ਵਿੱਚ ਹੋਏ ਸਾਰੇ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.