Connect with us

ਪੰਜਾਬੀ

ਮਾਨਵਤਾ ਧਾਮ ਵਿਖੇ ਥੈਲੇਸੀਮੀਆ ਪੀੜਿਤ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈ ਕਰਵਾਈ ਉਪਲਬੱਧ

Published

on

Free medicine provided to needy Thalassemia patients at Manavata Dham

ਲੁਧਿਆਣਾ : ਪੰਜਾਬ ਪੁਲਿਸ ਸਾਂਝ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਲੋਕ ਭਲਾਈ ਦੀ ਰਾਹ ਤੇ ਚੱਲਦਿਆਂ ਸਥਾਨਕ ਮਾਨਵਤਾ ਧਾਮ ਹੈਬੋਵਾਲ ਕਲਾਂ, ਲੁਧਿਆਣਾ ਵਿਖੇ ਜ਼ਿੰਦਗੀ ਲਾਈਵ ਫਾਊਂਡੇਸ਼ਨ ਦੇ ਸਹਿਯੋਗ ਨਾਲ ਥੈਲੇਸੀਮੀਆ ਪੀੜਿਤ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈ ਉਪਲਬੱਧ ਕਰਵਾਈ ਗਈ ਹੈ। ਇਸ ਮੌਕੇ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਸ਼੍ਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੰਜਾਬ ਪੁਲਿਸ ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ .

ਇਸ ਸਮਾਗਮ ਮੌਕੇ 35 ਲੋੜਵੰਦ ਥੈਲੇਸੀਮੀਆ ਪੀੜ੍ਹਤ ਮਰੀਜ਼ਾਂ ਨੂੰ ਮੁਫਤ ਦਵਾਈ ਉਪਲਬੱਧ ਕਰਵਾਈ ਗਈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਸਾਂਝ ਕੇਂਦਰ ਪਹਿਲਾਂ ਵੀ ਮੈਡੀਕਲ ਕੈਂਪ, ਨਸ਼ੇ ਵਿਰੋਧੀ ਜਾਗਰੂਕਤਾ ਕੈਂਪ ਚਲਾ ਰਿਹਾ ਹੈ। ਜ਼ਿੰਦਗੀ ਲਾਈਵ ਫਾਊਂਡੇਸ਼ਨ ਦੇ ਪ੍ਰਧਾਨ ਸ਼੍ਰੀ ਰਾਜੇਸ਼ ਕਪੂਰ ਨੇ ਦੱਸਿਆ ਕਿ ਜ਼ਿੰਦਗੀ ਲਾਈਵ ਪਿਛਲੇ ਕਰੀਬ 12 ਸਾਲਾਂ ਤੋਂ ਥੈਲੇਸੀਮਿਕ ਮਰੀਜ਼ਾਂ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਥੈਲੇਸੀਮਿਆ ਇੱਕ ਅਜਿਹਾ ਜਮਾਂਦਰੂ ਰੋਗ ਹੈ ਜਿਸ ਵਿੱਚ ਮਰੀਜ਼ ਦਾ ਸ਼ਰੀਰ ਖੁਦ ਤੋਂ ਖੂਨ ਬਣਾਉਣ ਵਿੱਚ ਅਸਮਰੱਥ ਹੁੰਦਾ ਹੈ। ਉਸ ਨੂੰ ਬੋਨ ਮੈਰੋ ਟਰਾਂਸਪਲਾਂਟ, ਜੋ ਕਿ ਇੱਕ ਬਹੁਤ ਮਹਿੰਗਾ ਇਲਾਜ ਹੈ, ਤੋਂ ਬਿਨ੍ਹਾਂ ਸਾਰੀ ਉਮਰ ਖੂਨ ਚੜਾਉਣਾ ਪੈਂਦਾ ਹੈ ਅਤੇ ਦਵਾਈ ਖਾਣੀ ਪੈਂਦੀ ਹੈ। ਉਨ੍ਹਾਂ ਪੁਲਿਸ ਕਮਿਸ਼ਨਰ ਸ਼੍ਰੀ ਕੌਸਤਭ ਸ਼ਰਮਾ ਅਤੇ ਪੰਜਾਬ ਪੁਲਿਸ ਸ਼ਾਂਝ ਕੇਂਦਰ ਵੱਲੋਂ ਕੀਤੇ ਉੱਦਮ ਦੀ ਸ਼ਲਾਘਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਨ੍ਹਾਂ ਲੋੜਵੰਦ ਮਰੀਜ਼ਾਂ ਦੀ ਮਦਦ ਵਿੱਚ ਆਪਣਾ ਯੋਗਦਾਨ ਪਾਉਣ।

 

Facebook Comments

Trending