ਪੰਜਾਬੀ

ਮੁਫ਼ਤ ਜਨਰਲ ਮੈਡੀਕਲ ਅਤੇ ਡੈਂਟਲ ਕੇਅਰ ਕੈਂਪ ਆਯੋਜਿਤ

Published

on

ਸਥਾਨਕ ਯੂਨੀਕ ਹੈਲਥ ਕੇਅਰ ਸੈਂਟਰ ਗੁਰੂ ਨਾਨਕ ਕਲੋਨੀ ਬਲਾਕ ਏ, ਗਿੱਲ ਰੋਡ ਲੁਧਿਆਣਾ ਵਿਖੇ ਪਹਿਲੀ ਵਰ੍ਹੇਗੰਢ ਮੌਕੇ ਮੁਫ਼ਤ ਜਨਰਲ ਮੈਡੀਕਲ ਅਤੇ ਡੈਂਟਲ ਕੇਅਰ ਕੈਂਪ ਲਗਾਇਆ ਗਿਆ ਜਿਸ ਵਿੱਚ ਹਰੇਕ ਉਮਰ ਦੇ ਲਗਭਗ ਦੋ ਸੋ ਤੋਂ ਵੱਧ ਮਰੀਜ਼ਾਂ ਦਾ ਨੀਰੀਖਣ ਕੀਤਾ ਗਿਆ। ਡਾਕਟਰ ਸ਼ਿੰਗਾਰਾ ਸਿੰਘ ਸੇਵਾ ਮੁਕਤ ਸਿਵਲ ਸਰਜਨ ਵੱਲੋਂ ਦੱਸਿਆ ਗਿਆ ਯੂਨੀਕ ਹੈਲਥ ਕੇਅਰ ਸੈਂਟਰ ਦੀ ਪਹਿਲੀ ਵਰ੍ਹੇਗੰਢ ਮੌਕੇ ਇਹੋ ਜਿਹੇ ਕੈਂਪ ਮਿਤੀ 24 ਸਤੰਬਰ ਅਤੇ 01 ਅਕਤੂਬਰ 2023 ਨੂੰ ਵੀ ਲਗਾਏ ਜਾਣਗੇ।

ਇਸ ਕੈਂਪ ਮੌਕੇ ਡਾ. ਸ਼ਿੰਗਾਰਾ ਸਿੰਘ, ਡਾ ਹਰਤੇਜਕਰਨ ਸਿੰਘ, ਡਾ ਹਰਤੇਜਵਰਨ ਸਿੰਘ, ਡਾ ਅਨਮੋਲ ਭਾਟੀਆ ਅਤੇ ਡਾ ਮਨਦੀਪ ਕੌਰ ਵੱਲੋਂ ਆਏ ਹੋਏ ਮਰੀਜ਼ਾਂ ਦਾ ਸਿਹਤ ਨਰੀਖਣ ਕੀਤਾ ਗਿਆ। ਦੰਦਾਂ ਦੇ ਮਾਹਿਰ ਡਾਕਟਰ ਹਰਤੇਜ ਕਰਨ ਸਿੰਘ ਵੱਲੋਂ ਮਰੀਜ਼ਾਂ ਨੂੰ ਦੰਦਾਂ ਦੀ ਸਾਂਭ ਸੰਭਾਲ ਕਰਨ ਸਬੰਧੀ ਸਿੱਖਿਅਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਦੰਦਾਂ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਬੁਰੱਸ਼ ਕਰਨ ਦੇ ਸਹੀ ਢੰਗ, ਸੰਤੁਲਿਤ ਭੋਜਨ ਖਾਣ ਅਤੇ ਰੋਜ਼ਾਨਾ ਸੈਰ ਕਰਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।

Facebook Comments

Trending

Copyright © 2020 Ludhiana Live Media - All Rights Reserved.