Connect with us

ਖੇਡਾਂ

ਨੌਜਵਾਨਾਂ ਨੂੰ ਨਸ਼ਿਆਂ ਤੋ ਰੋਕਣ ਤੇ ਸ਼ਸ਼ਤਰ ਵਿੱਦਿਆ ਨਾਲ ਜੋੜਨ ਲਈ ਖੋਲ੍ਹੇ ਜਾਣਗੇ ਮੁਫਤ ਗੱਤਕਾ ਸਿਖਲਾਈ ਕੇਂਦਰ : ਹਰਜੀਤ ਸਿੰਘ ਗਰੇਵਾਲ

Published

on

Free Gatka Training Centers To Be Opened To Prevent Youth From Drugs And Engage In Arms Education: Harjeet Singh Grewal

ਚੰਡੀਗੜ : ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੇ ਹੋਰ ਮਾੜੀਆਂ ਅਲਾਮਤਾਂ ਤੋਂ ਬਚਾਉਣ ਤੇ ਸਿੱਖ ਸ਼ਸ਼ਤਰ ਵਿੱਦਿਆ ਗੱਤਕਾ ਨੂੰ ਪ੍ਰਫੁੱਲਤ ਕਰਨ ਤੇ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਪੰਜਾਬ ਦੇ ਹਰੇਕ ਜ਼ਿਲ੍ਹੇ ‘ਚ ਜਲਦੀ ਹੀ ਮੁਫਤ ਗੱਤਕਾ ਸਿਖਲਾਈ ਕੇਂਦਰ ਖੋਲ੍ਹੇ ਜਾ ਰਹੇ ਹਨ ਜਿਸ ‘ਚ ਬੱਚਿਆਂ ਨੂੰ ਗੱਤਕੇ ਦੇ ਨਾਲ-ਨਾਲ ਗੁਰਮੁੱਖੀ, ਗੁਰਬਾਣੀ, ਗੁਰਮਤਿ ਸਮੇਤ ਸਿਹਤ ਤੇ ਸਵੱਛਤਾ ਬਾਰੇ ਵੀ ਗਿਆਨ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਕੌਂਸਲ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਗਲੋਬਲ ਮਿਡਾਸ ਫਾਊਂਡੇਸਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਪ੍ਰਾਜੈਕਟ ਅਧੀਨ ਗੱਤਕਾ ਤੇ ਗੁਰਬਾਣੀ ਦੇ ਜਾਣਕਾਰ ਗੁਰਸਿੱਖ ਲੜਕੇ ਤੇ ਲੜਕੀਆਂ ਕੋਲੋਂ ਉਪਰੋਕਤ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ 8 ਜੂਨ ਤੋ ਵਧਾ ਕੇ ਹੁਣ 15 ਜੂਨ ਤਕ ਕਰ ਦਿੱਤੀ ਗਈ ਹੈ ਜਿਸ ‘ਚ ਧਾਰਮਿਕ, ਗੁਰਬਾਣੀ ਕਥਾ, ਕੀਰਤਨ/ਤਬਲਾ ਤੇ ਵੱਧ ਪੜੇ ਲਿਖੇ ਨੌਜਵਾਨਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ।

ਸ. ਗਰੇਵਾਲ ਨੇ ਦੱਸਿਆ ਕਿ ਚੁਣੇ ਗਏ ਨੌਜਵਾਨਾਂ ਦੀ ਇੰਟਰਵਿਊ ਕੌਂਸਲ ਦੇ ਪੰਜ ਮੈਂਬਰੀ ਗੁਰਸਿੱਖ ਪੈਨਲ ਵੱਲੋਂ ਲਈ ਜਾਵੇਗੀ ਤੇ ਚੁਣੇ ਗਏ ਨੌਜਵਾਨਾਂ ਨੂੰ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ 23 ਜ਼ਿਲ਼੍ਹਾ ਗੱਤਕਾ ਸਿਖਲਾਈ ਕੇਂਦਰਾਂ ’ਚ ਭੇਜਿਆ ਜਾਵੇਗਾ ਜਿੱਥੇ ਉਨ੍ਹਾਂ ਵੱਲੋਂ ਬੱਚਿਆਂ ਦੀਆਂ ਸਵੇਰੇ ਤੇ ਸ਼ਾਮ ਨੂੰ ਗੱਤਕਾ ਸਿਖਲਾਈ ਕਲਾਸਾਂ ਲਗਾਈਆਂ ਜਾਣਗੀਆਂ। ਸ. ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਜ਼ਿਲ੍ਹਾ ਗੱਤਕਾ ਸਿਖਲਾਈ ਕੇਂਦਰਾਂ ’ਚ ਹਰ ਹਫਤੇ ਗੁਰਮਤਿ, ਖੇਡਾਂ, ਸਿਹਤ ਤੇ ਚਰਿੱਤਰ ਉਸਾਰੀ ਬਾਰੇ ਆਨਲਾਈਨ ਲੈਕਚਰ ਵੀ ਲਗਾਏ ਜਾਣਗੇ। ਉਨ੍ਹਾ ਕਿਹਾ ਕਿ ਕੌਂਸਲ ਵੱਲੋਂ ਸਮੇਂ-ਸਮੇਂ ਤੇ ਕੇਂਦਰਾਂ ‘ਚ ਆਨਲਾਈਨ ਸਿਖਲਾਈ ਤੇ ਗੁਰਬਾਣੀ ਸੈਮੀਨਾਰ ਵੀ ਲਗਾਏ ਜਾਇਆ ਕਰਨਗੇ। ਉਨਾਂ ਕਿਹਾ ਕਿ ਇਨ੍ਹਾ ਸਿਖਲਾਈ ਕੇਂਦਰਾਂ ’ਚ ਨੌਕਰੀ ਲਈ 25 ਤੋਂ 40 ਸਾਲ ਤਕ ਦੀ ਉਮਰ ਦੇ ਚਾਹਵਾਨ ਗੁਰਸਿੱਖ www.Gatkaa.com ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰਕੇ ਪੂਰੇ ਵੇਰਵੇ 15 ਜੂਨ ਤਕ [email protected] ਈਮੇਲ ’ਤੇ ਭੇਜਣ। ਉਨ੍ਹਾ ਦੱਸਿਆ ਕਿ ਜ਼ਿਲ੍ਹੇ ਦੇ ਹਰ ਸਿਖਲਾਈ ਕੇਂਦਰ ਨੂੰ ਕੌਂਸਲ ਵੱਲੋਂ ਗੱਤਕਾ ਸ਼ਸ਼ਤਰ ਤੇ ਗੱਤਕਈ ਸਿੰਘਾਂ ਲਈ ਬਾਣੇ ਵੀ ਮੁਫ਼ਤ ਦਿੱਤੇ ਜਾਣਗੇ।

Facebook Comments

Advertisement

Advertisement

ਤਾਜ਼ਾ

Up to 90% pension benefit of daily wage to insured dependent members in case of death due to COVID-19 Up to 90% pension benefit of daily wage to insured dependent members in case of death due to COVID-19
ਕਰੋਨਾਵਾਇਰਸ2 hours ago

ਕੋਵਿਡ-19 ਦੇ ਕਾਰਨ ਮੌਤ ਹੋਣ ‘ਤੇ ਬੀਮਾਧਾਰਕ ਦੇ ਨਿਰਭਰ ਮੈਂਬਰਾਂ ਨੂੰ ਦੈਨਿਕ ਮਜਦੂਰੀ ਦਾ 90 ਫੀਸਦ ਤੱਕ ਪੈਨਸ਼ਨ ਹਿੱਤ ਲਾਭ

ਲੁਧਿਆਣਾ :  ਕੋਵਿਡ-19 ਮਹਾਂਮਾਰੀ ਨੇ ਕਰਮਚਾਰੀ ਰਾਜ ਬੀਮਾ ਨਿਗਮ ਯੋਜਨਾਂ ਦੇ ਅਧੀਨ ਬੀਮਾਧਾਰਕਾਂ ਦੇ ਜੀਵਨ ਅਤੇ ਉਹਨਾਂ ਦੀ ਰੋਜੀ-ਰੋਟੀ ‘ਤੇ...

Sweepers' Union blows up CM's effigy Sweepers' Union blows up CM's effigy
ਪੰਜਾਬੀ2 hours ago

ਸਫ਼ਾਈ ਕਰਮਚਾਰੀ ਯੂਨੀਅਨ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

ਸ਼੍ਰੀ ਮਾਛੀਵਾੜਾ ਸਾਹਿਬ : ਪਿਛਲੇ ਕਈ ਦਿਨਾਂ ਤੋਂ ਮਾਛੀਵਾੜਾ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਹੜਤਾਲ ‘ਤੇ ਬੈਠੇ ਹਨ। ਅੱਜ ਉਨ੍ਹਾਂ...

Shri Guru Arjan Dev Ji's martyrdom day was celebrated with enthusiasm at Mansa Shri Guru Arjan Dev Ji's martyrdom day was celebrated with enthusiasm at Mansa
Uncategorized2 hours ago

ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਾਨਸਾ ਵਿਖੇ ਉਤਸ਼ਾਹ ਨਾਲ ਮਨਾਇਆ

ਮਾਨਸਾ : ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਗੁਰਦੁਆਰਾ ਸਿੰਘ ਸਭਾ...

Another farmer Darshan Singh, who had returned from Delhi, died at village Mata in Faridkot district Another farmer Darshan Singh, who had returned from Delhi, died at village Mata in Faridkot district
ਖੇਤੀਬਾੜੀ2 hours ago

ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮੱਤਾ ‘ਚ ਦਿੱਲੀ ਤੋਂ ਪਰਤੇ ਇੱਕ ਹੋਰ ਕਿਸਾਨ ਦਰਸ਼ਨ ਸਿੰਘ ਨੇ ਤੋੜਿਆ ਦਮ

ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ ਦੇ ਆਗੂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮੱਤਾ ਦੇ ਵਸਨੀਕ 70 ਸਾਲਾ ਬਜ਼ੁਰਗ ਦਰਸ਼ਨ ਸਿੰਘ ਜੋ...

Ludhiana-Bathinda main road at Mahil Kalan blocked by Tibba workers Ludhiana-Bathinda main road at Mahil Kalan blocked by Tibba workers
ਪੰਜਾਬ ਨਿਊਜ਼2 hours ago

ਮਹਿਲ ਕਲਾਂ ਵਿਖੇ ਲੁਧਿਆਣਾ – ਬਠਿੰਡਾ ਮੁਖ ਮਾਰਗ ਟਿੱਬਾ ਦੇ ਮਜ਼ਦੂਰਾਂ ਵਲੋਂ ਕੀਤਾ ਜਾਮ

ਮਿਲੀ ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਮਹਿਲ ਕਲਾਂ ਕਲਾਂ ਦਫ਼ਤਰ ਮੂਹਰੇ ਇਨਸਾਫ਼ ਲੈਣ ਲਈ ਦੂਜੇ ਦਿਨ ਧਰਨੇ ‘ਤੇ ਬੈਠੇ ਪਿੰਡ...

Gujranwala Guru Nanak Khalsa College Ludhiana organizes European Punjabi Poet Darbar Gujranwala Guru Nanak Khalsa College Ludhiana organizes European Punjabi Poet Darbar
ਪੰਜਾਬੀ2 hours ago

ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਯੂਰਪੀ ਪੰਜਾਬੀ ਕਵੀ ਦਰਬਾਰ ਦਾ ਆਯੋਜਨ

ਲੁਧਿਆਣਾ : ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਸਾਹਿਤ ਸੁਰ...

dangerous poison world, just 1 gram can take lives of thousands of people dangerous poison world, just 1 gram can take lives of thousands of people
ਇੰਡੀਆ ਨਿਊਜ਼3 hours ago

ਇਹ ਦੁਨੀਆ ਦਾ ਸਭ ਤੋਂ ਖਤਰਨਾਕ ਜ਼ਹਿਰ, ਸਿਰਫ ਇਕ ਗ੍ਰਾਮ ਹੀ ਲੈ ਸਕਦਾ ਹੈ ਹਜ਼ਾਰਾਂ ਲੋਕਾਂ ਦੀ ਜਾਨ

ਤੁਸੀਂ ਸਾਈਨਾਇਡ ਬਾਰੇ ਸੁਣਿਆ ਹੋਵੇਗਾ, ਜੋ ਕਿ ਇੱਕ ਬਹੁਤ ਹੀ ਖਤਰਨਾਕ ਜ਼ਹਿਰ ਮੰਨਿਆ ਜਾਂਦਾ ਹੈ. ਇਸੇ ਤਰ੍ਹਾਂ ਇਕ ਹੋਰ ਖ਼ਤਰਨਾਕ...

After all, why is the Great Wall of China called the largest cemetery in the world? After all, why is the Great Wall of China called the largest cemetery in the world?
ਇੰਡੀਆ ਨਿਊਜ਼3 hours ago

ਆਖਰਕਾਰ, ਚੀਨ ਦੀ ਕੰਧ ਨੂੰ ਕਿਉਂ ਕਿਹਾ ਜਾਂਦਾ ਹੈ ਵਿਸ਼ਵ ਦਾ ਸਭ ਤੋਂ ਵੱਡਾ ਕਬਰਸਤਾਨ ?

ਦੁਨੀਆ ਦਾ ਸ਼ਾਇਦ ਹੀ ਕੋਈ ਵਿਅਕਤੀ ਹੋਵੇਗਾ ਜੋ ਚੀਨ ਦੀ ਮਹਾਨ ਦਿਵਾਰ ਤੋਂ ਜਾਣੂ ਨਾ ਹੋਵੇ. ਪੂਰੀ ਦੁਨੀਆ ਤੋਂ ਲੋਕ...

Martyrdom Day of Dhan Dhan Sahib Sri Guru Arjan Dev Sahib Ji was celebrated at Jawdi Taksal Martyrdom Day of Dhan Dhan Sahib Sri Guru Arjan Dev Sahib Ji was celebrated at Jawdi Taksal
ਧਰਮ3 hours ago

ਜਵੱਦੀ ਟਕਸਾਲ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਲੁਧਿਆਣਾ : ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਵਿਖੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ...

The old man's body became a magnet after the corona injection The old man's body became a magnet after the corona injection
ਇੰਡੀਆ ਨਿਊਜ਼3 hours ago

ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਬਜ਼ੁਰਗ ਦਾ ਸਰੀਰ ਬਣਿਆ ਚੁੰਬਕ

ਇਨ੍ਹੀਂ ਦਿਨੀਂ ਮਹਾਰਾਸ਼ਟਰ ਵਿੱਚ ਟੀਕਾਕਰਨ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਹੁਣ ਇਸ ਟੀਕਾਕਰਨ ਦੇ ਵਿਚਕਾਰ, ਨਾਸਿਕ ਦੇ ਇੱਕ ਬਜ਼ੁਰਗ...

Find out the reason why this tea is broken only on the night of the full moon Find out the reason why this tea is broken only on the night of the full moon
ਇੰਡੀਆ ਨਿਊਜ਼3 hours ago

ਇਹ ਚਾਹ ਸਿਰਫ ਪੂਰਨਮਾਸੀ ਦੀ ਰਾਤ ਨੂੰ ਹੀ ਕਿਉਂ ਤੋੜੀ ਜਾਂਦੀ ਹੈ,ਜਾਣੋ ਕਾਰਨ

ਇਸ ਦੁਨੀਆ ਵਿਚ ਬਹੁਤ ਸਾਰੀਆਂ ਵਿਲੱਖਣ ਚੀਜ਼ਾਂ ਹਨ ਜਿਨ੍ਹਾਂ ਬਾਰੇ ਤੁਸੀਂ ਕਦੇ ਨਹੀਂ ਸੁਣਿਆ ਜਾਂ ਨਹੀਂ ਪੜ੍ਹਿਆ ਹੋਵੇਗਾ. ਹੁਣ ਅੱਜ...

Occupancy of Khalsa College Trust land released by Shomani Committee Occupancy of Khalsa College Trust land released by Shomani Committee
ਅਪਰਾਧ3 hours ago

ਖ਼ਾਲਸਾ ਕਾਲਜ ਟਰੱਸਟ ਦੀ ਜ਼ਮੀਨ ਤੋਂ ਸ਼ੋ੍ਮਣੀ ਕਮੇਟੀ ਨੇ ਛੁਡਵਾਇਆ ਕਬਜ਼ਾ

ਪਟਿਆਲਾ : ਖ਼ਾਲਸਾ ਕਾਲਜ ਟਰੱਸਟ ਦੀ ਜ਼ਮੀਨ ‘ਤੇ ਭੂ-ਮਾਫੀਏ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਾਉਣ ਵਿਚ ਸ਼ੋ੍ਮਣੀ ਕਮੇਟੀ ਨੇ...

Trending