ਪੰਜਾਬੀ

ਹਲਕਾ ਲੁਧਿਆਣਾ ਪੱਛਮੀ ‘ਚ ਉੱਜਵਲ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਨੂੰ ਵੰਡੇ ਮੁਫ਼ਤ ਗੈਸ ਕੁਨੈਕਸ਼ਨ

Published

on

ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਦੀ ਅਗਵਾਈ ਵਿੱਚ ਡਾ. ਸੁਖਚੈਨ ਕੌਰ ਬੱਸੀ ਵੱਲੋਂ ਹਲਕਾ ਪੱਛਮੀ ਅਧੀਨ ਰਿਸ਼ੀ ਨਗਰ ਵਿਖੇ  ਉੱਜਵਲ ਯੋਜਨਾ ਤਹਿਤ ਕਰੀਬ 40 ਲੋੜਵੰਦ ਪਰਿਵਾਰਾਂ ਨੂੰ ਗੈਸ ਕੁਨੈਕਸ਼ਨਾਂ ਦੀ ਵੰਡ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਨਵੀਨ ਗੋਗਨਾ, ਸੁਨੀਲ ਦੱਤ, ਸੁਖਨਵੀਰ ਸਿੰਘ ਜੋਰਜੀ, ਸਤਿਨਾਮ ਸਿੰਘ ਸੰਨੀ ਮਾਸਟਰ ਅਤੇ ਕੁਲਵਿੰਦਰ ਕਿੰਦੀ, ਸੁਰੇਸ਼ ਕੁਮਾਰ ਰਾਏ, ਅਲਕਾ ਰਾਏ ਅਤੇ ਆਕਾਸ਼ ਰਾਏ ਤੋਂ ਇਲਾਵਾ ਲਾਭਪਾਤਰੀ ਵੀ ਮੌਜੂਦ ਸਨ।

ਇਸ ਮੌਕੇ ਡਾ. ਬੱਸੀ ਨੇ ਕਿਹਾ ਕਿ ਉੱਜਵਲ ਯੋਜਨਾ ਤਹਿਤ ਹਰ ਹਫ਼ਤੇ ਲੋੜਵੰਦ ਪਰਿਵਾਰਾਂ ਨੂੰ ਇਹ ਗੈਸ ਕੁਨੈਕਸ਼ਨ ਮੁਫਤ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰ ਸਾਡੇ ਵਾਰਡ ਪ੍ਰਧਾਨ, ਬਲਾਕ ਪ੍ਰਧਾਨ ਜਾਂ ਮੁੱਖ ਦਫਤਰ ਵਿਖੇ ਆਪਣਾ ਨਾਮ ਦਰਜ਼ ਕਰਵਾਕੇ ਇਸ ਸਕੀਮ ਦਾ ਲਾਹਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਗੈਸ ਕੂਨੇਕਸ਼ਨ ਦੇ ਨਾਲ ਪਰਿਵਾਰ ਨੂੰ ਮੁਫ਼ਤ ਕਿੱਟ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਵਿੱਚ 2 ਸਿਲੰਡਰ, 1 ਚੁੱਲ੍ਹਾ, 1 ਰੈਗੂਲੇਟਰ ਅਤੇ 1 ਪਾਈਪ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਬਾਅਦ ਵਿੱਚ, ਉਨ੍ਹਾਂ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ’ ਤਹਿਤ ਇਲਾਕੇ ‘ਚ ਵੱਖ-ਵੱਖ ਥਾਵਾਂ ‘ਤੇ ਬੂਟੇ ਵੀ ਲਗਾਏ। ਡਾ. ਬੱਸੀ ਨੇ ਕਿਹਾ ਹਲਕੇ ਦੀਆਂ ਮੁੱਖ ਪਾਰਕਾਂ ਦੇ ਸੁੰਦਰੀਕਰਨ ਲਈ ਅਤੇ ਸ਼ਹਿਰ ਦੀ ਸਾਫ-ਸਫਾਈ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਪਾਰਕਾਂ ਨੂੰ ਪ੍ਰਫੁੱਲਤ ਕੀਤਾ ਜਾਵੇ।

ਡਾ. ਬੱਸੀ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਮੁ਼਼ਸ਼ਕਿਲਾਂ ਸੁਣਨ ਲਈ ਸੰਗਤ ਦਰਸ਼ਨ ਵੀ ਲਗਾਇਆ ਗਿਆ ਜਿੱਥੇ ਘੁਮਾਰ ਮੰਡੀ, ਸੱਗੂ ਚੌਂਕ ਅਤੇ ਹੋਰ ਨੇੜਲੇ ਵਾਰਡਾਂ ਦੇ ਲੋਕਾਂ ਵੱਲੋਂ ਆਪਣੀਆਂ ਦੁੱਖ-ਤਕਲੀਫਾਂ ਦੱਸੀਆਂ ਗਈਆਂ ਜਿਨ੍ਹਾਂ ਦਾ ਮੌਕੇ ‘ਤੇ ਵੀ ਨਿਬੇੜਾ ਕੀਤਾ ਗਿਆ ਅਤੇ ਬਾਕੀ ਰਹਿੰਦੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.