ਪੰਜਾਬੀ

ਗਰਚਾ ਯਾਦਗਾਰੀ ਟਰੱਸਟ ਵਲੋਂ ਲਗਾਇਆ ਅੱਖਾਂ ਦੇ ਮੁਫ਼ਤ ਜਾਂਚ ਕੈਂਪ

Published

on

ਲੁਧਿਆਣਾ  :  ਨਿਧਾਨ ਸਿੰਘ ਗਰਚਾ, ਮਾਤਾ ਭਗਵਾਨ ਕੌਰ ਗਰਚਾ, ਸੱਜਣ ਸਿੰਘ, ਬਲਜਿੰਦਰ ਸਿੰਘ ਗਰਚਾ ਤੇ ਰਤਨ ਸਿੰਘ ਗਰਚਾ ਯਾਦਗਾਰੀ ਟਰੱਸਟ ਵਲੋਂ ਸਰਕਾਰੀ ਹਾਈ ਸਕੂਲ ਕੁਹਾੜਾ ਵਿਖੇ ਬੀਬੀ ਕੁਲਦੀਪ ਕੌਰ, ਸੁਖਮਿੰਦਰ ਸਿੰਘ, ਪਰਮਜੀਤ ਸਿੰਘ ਅਤੇ ਕੁਲਵਿੰਦਰ ਸਿੰਘ (ਸਾਰੇ ਕੈਨੇਡਾ) ਦੇ ਸਹਿਯੋਗ ਨਾਲ 18ਵਾਂ ਮੁਫ਼ਤ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਅੱਖਾਂ ਦੇ ਮਾਹਿਰ ਡਾ. ਨਵਜੋਤ ਸਿੰਘ ਚੁੱਘ ਦੀ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ।

ਕੈਂਪ ਦਾ ਉਦਘਾਟਨ ਮਾਤਾ ਮਲਕੀਤ ਕੌਰ ਗਰਚਾ ਵਲੋਂ ਕੀਤਾ ਗਿਆ। ਇਸ ਕੈਂਪ ਦਾ 350 ਮਰੀਜ਼ਾਂ ਨੇ ਲਾਭ ਲਿਆ, ਜਿਨ੍ਹਾਂ ‘ਚੋਂ 50 ਮਰੀਜ਼ ਅਪ੍ਰੇਸ਼ਨ ਲਈ ਚੁਣੇ ਗਏ। ਕੈਂਪ ਦੌਰਾਨ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਮੁਫ਼ਤ ਵੰਡੀਆਂ ਗਈਆਂ ਅਤੇ ਸਾਗਰ ਟੈਕਨੀਕਲ ਲੈਬਾਰਟਰੀ ਕੁਹਾੜਾ ਵਲੋਂ ਸ਼ੂਗਰ ਦੇ ਮੁਫ਼ਤ ਟੈਸਟ ਕੀਤੇ ਗਏ।

ਇਸ ਮੌਕੇ ਸਰਪੰਚ ਸਤਵੰਤ ਸਿੰਘ ਗਰਚਾ, ਮਾਸਟਰ ਤੇਲੂ ਰਾਮ ਕੁਹਾੜਾ, ਬਚਿੱਤਰ ਸਿੰਘ ਸਾਇਆਂ, ਅਜਮੇਰ ਸਿੰਘ ਲਾਲੀ, ਰਣਧੀਰ ਸਿੰਘ ਪੰਚ, ਰਾਜਵੰਤ ਸਿੰਘ ਰਾਜੂ, ਧਰਮਜੀਤ ਸਿੰਘ ਢਿੱਲੋਂ, ਜਸਪਾਲ ਸਿੰਘ, ਸ਼ਰਨਜੀਤ ਸਿੰਘ ਗਰਚਾ, ਬਲਵੀਰ ਸਿੰਘ ਬੱਬੂ, ਲਖਵੀਰ ਸਿੰਘ, ਗੁਰਤੇਜ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.