ਪੰਜਾਬੀ

ਕੋਟਨਿਸ ਹਸਪਤਾਲ ਵਿਖੇ ਲਗਾਇਆ ਮੁਫ਼ਤ ਐਕੂਪੰਕਚਰ ਮੈਡੀਕਲ ਕੈਂਪ

Published

on

ਲੁਧਿਆਣਾ : ਧਾਮ ਦਾਸ ਧਰਮ ਦੇ ਮੁਖੀ ਮਹਾਰਾਜਾ ਚਵਿੰਡਾ ਦਾਸ ਦੀ ਅਗਵਾਈ ਹੇਠ ਲਾਇਨਜ਼ ਭਵਨ ਲੁਧਿਆਣਾ ਵਿਖੇ ਦਸਮ ਪਾਤਸ਼ਾਹ ਸਥਾਪਨਾ ਦਿਵਸ ਮਨਾਇਆ ਗਿਆ ਅਤੇ ਡਾ ਕੋਟਨਿਸ ਐਕੂਪੰਕਚਰ ਹਸਪਤਾਲ ਸਲੀਮ ਟਾਬਰੀ ਵੱਲੋਂ ਮੁਫ਼ਤ ਐਕੂਪੰਕਚਰ ਮੈਡੀਕਲ ਕੈਂਪ ਲਗਾਇਆ ਗਿਆ।

ਧੂੜ ਦਾ ਦਰਦ, ਪਿੱਠ ਦਰਦ ਸਰਵਾਈਕਲ ਸਪੋਂਡਲਿਟਿਸ, ਸਾਇਟਿਕਾ, ਦਮਾ ਸਾਹ ਨਾਲੀ ਦੀ ਸੋਜ਼ਸ ਐਲਰਜੀ ਅੱਧਾ ਸਿਰ ਦਰਦ, ਨੀਂਦ ਨਾ ਆਉਣਾ, ਮਾਨਸਿਕ ਸਮੱਸਿਆਵਾਂ, ਅਧਰੰਗ ਆਦਿ ਦਾ ਇਲਾਜ ਕੀਤਾ ਜਾਵੇਗਾ। ਇਸ ਕੈਂਪ ਵਿਚ ਡਾ ਇੰਦਰਜੀਤ ਸਿੰਘ, ਡਾ ਰਘੁਬੀਰ ਸਿੰਘ, ਡਾ ਰਾਜੇਸ਼ ਭਯਾਨਾ ਅਤੇ ਡਾ ਰਿਤਕ ਚਾਵਲਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

ਲਾਇਨਜ਼ ਕਲੱਬ ਦੇ ਚੇਅਰਮੈਨ ਸ੍ਰੀ ਸ਼ਕਤੀ ਵਰਮਾ, ਸਰਦਾਰ ਇਕਬਾਲ ਸਿੰਘ ਗਿੱਲ (ਆਈਪੀਐਸ) ਰੀਅਰਡ ਆਈਜੀ ਸਰਦਾਰ ਜਸਵੰਤ ਸਿੰਘ ਰੇਡ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲੁਧਿਆਣਾ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਡਾ ਕੌਟਨਿਸ ਵਿਸ਼ਵ ਦੇ ਲੋਕਾਂ ਦੀ ਭਲਾਈ ਲਈ ਮਨੁੱਖਤਾ ਦੀ ਭਲਾਈ ਲਈ ਸਮਰਪਣ ਨਾਲ ਕੰਮ ਕਰ ਰਹੇ ਹਨ। ਡਾ ਕੌਟੀਨਸ ਹਸਪਤਾਲ ਵੱਲੋਂ ਐਕੁਚਰ ਸੂਈਆਂ ਨਾਲ ਲਗਾਇਆ ਗਿਆ ਕੈਂਪ ਹੈ, ਜੋ ਬਿਨਾਂ ਕਿਸੇ ਸਾਈਡ ਇਫੈਕਟ ਦੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਦਾ ਹੈ।

Facebook Comments

Trending

Copyright © 2020 Ludhiana Live Media - All Rights Reserved.