Connect with us

ਅਪਰਾਧ

ਦਾਣਾ ਮੰਡੀ ‘ਚ ਬੂਥ ਅਲਾਟ ਕਰਵਾਉਣ ਦੇ ਨਾਂ ‘ਤੇ ਕੀਤੀ 6 ਲੱਖ ਰੁਪਏ ਦੀ ਧੋਖਾਧੜੀ

Published

on

Fraud of Rs 6 lakh in the name of allotment of booths in Dana Mandi

ਲੁਧਿਆਣਾ : ਆਪਸ ਵਿਚ ਮਿਲੀਭੁਗਤ ਕਰ ਕੇ ਕੁਝ ਵਿਅਕਤੀਆਂ ਨੇ ਮਾਡਲ ਟਾਊਨ ਦੇ ਰਹਿਣ ਵਾਲੇ ਤਰਲੋਚਨ ਸਿੰਘ ਨਾਲ ਬੂਥ ਅਲਾਟ ਕਰਵਾਉਣ ਦੇ ਨਾਮ ਤੇ ਛੇ ਲੱਖ ਰੁਪਏ ਦੀ ਧੋਖਾਧੜੀ ਕੀਤੀ ।

ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਮਾਡਲ ਟਾਊਨ ਐਲ ਦੇ ਰਹਿਣ ਵਾਲੇ ਤਰਲੋਚਨ ਸਿੰਘ ਦੇ ਬਿਆਨ ਉੱਪਰ ਜੰਮੂ ਕਾਲੋਨੀ ਦੇ ਵਾਸੀ ਪਰਮਜੀਤ ਸਿੰਘ ,ਉਸ ਦੀ ਪਤਨੀ ਗੁਰਮੀਤ ਕੌਰ ,ਪਿੰਡ ਭੁੱਟਾ ਦੇ ਰਹਿਣ ਵਾਲੇ ਹਰਜੋਤ ਸਿੰਘ ਅਤੇ ਮਾਡਲ ਟਾਊਨ ਦੇ ਵਾਸੀ ਜਗਪ੍ਰੀਤ ਸਿੰਘ ਦੇ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ।

ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਤਰਲੋਚਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਦਾਣਾ ਮੰਡੀ ਗਿੱਲ ਰੋਡ ਵਿੱਚ 7 ਲੱਖ 83 ਹਜ਼ਾਰ ਰੁਪਏ ਦੀ ਨਗਦੀ ਵਿੱਚ ਬੂਥ ਦੇਣ ਦੀ ਗੱਲ ਆਖੀ ਸੀ ।ਬੂਥ ਦਾ ਸੌਦਾ ਹੋਣ ਤੋਂ ਬਾਅਦ ਮੁਲਜ਼ਮਾਂ ਨੇ ਛੇ ਲੱਖ ਰੁਪਏ ਮੌਕੇ ਤੇ ਹੀ ਹਾਸਲ ਕਰ ਲਏ । ਕੁਝ ਸਮੇਂ ਬਾਅਦ ਤਰਲੋਚਨ ਸਿੰਘ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਬੂਥ ਦਾ ਕਬਜ਼ਾ ਕਿਸੇ ਹੋਰ ਨੂੰ ਦੇ ਦਿੱਤਾ ਹੈ । ਅਜਿਹਾ ਕਰਕੇ ਮੁਲਜ਼ਮਾਂ ਨੇ ਤਰਲੋਚਨ ਸਿੰਘ ਨਾਲ ਧੋਖਾਧੜੀ ਕੀਤੀ ।

Facebook Comments

Trending