ਅਪਰਾਧ

ਏਅਰਲਾਈਨਜ਼ ਦੀਆਂ ਫਰਜ਼ੀ ਟਿਕਟਾਂ ਵੇਚ ਕੇ ਕੀਤੀ ਢਾਈ ਕਰੋੜ ਦੀ ਧੋਖਾਧੜੀ, ਮੁਕੱਦਮਾ ਦਰਜ

Published

on

ਲੁਧਿਆਣਾ : ਏਅਰਲਾਈਨਜ਼ ਦੀਆਂ 273 ਫਰਜ਼ੀ ਟਿਕਟਾਂ ਵੇਚ ਕੇ ਢਾਈ ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ਵਿਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਦੇ ਰਹਿਣ ਵਾਲੇ ਦੀਪਕ ਰਾਜ,ਉਸ ਦੀ ਪਤਨੀ ਸ਼ਾਰੂ ਸਿੰਘ ਤੇ ਆਦਰਸ਼ ਨਗਰ ਚੰਡੀਗੜ੍ਹ ਰੋਡ ਦੇ ਵਾਸੀ ਦੀਪਕ ਸ਼ਰਮਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਯੂਨਾਈਟਿਡ ਇਨਕਲੇਵ ਦੇ ਰਹਿਣ ਵਾਲੇ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਗਾਹਕਾਂ ਨੂੰ ਏਅਰਲਾਈਨਜ਼ ਦੀਆਂ ਟਿਕਟਾਂ ਵੇਚਦੇ ਹਨ। ਉਨ੍ਹਾਂ ਨੇ ਸਾਲ 2021 ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਜਾਣ ਵਾਲੇ ਆਪਣੇ 273 ਗਾਹਕਾਂ ਲਈ ਮੁਲਜ਼ਮਾਂ ਕੋਲੋਂ ਏਅਰ ਟਿਕਟ ਖਰੀਦੀਆਂ। ਵੱਖ-ਵੱਖ ਦਿਨਾਂ ਵਿਚ ਟਿਕਟਾਂ ਖ਼ਰੀਦਣ ਦੇ ਤਕਰੀਬਨ ਡੇਢ ਮਹੀਨੇ ਬਾਅਦ ਉਨ੍ਹਾਂ ਨੇ ਮੁਲਜ਼ਮਾਂ ਨੂੰ ਵੱਖ-ਵੱਖ ਸਮੇਂ ‘ਤੇ ਬਣਦੀ ਰਕਮ ਢਾਈ ਕਰੋੜ ਰੁਪਏ ਟਰਾਂਸਫਰ ਕਰ ਦਿੱਤੇ।

ਜਾਂਚ ਕਰਨ ‘ਤੇ ਨਵਦੀਪ ਸਿੰਘ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਏਅਰ ਟਿਕਟਾਂ ਫਰਜ਼ੀ ਸਨ। ਨਵਦੀਪ ਸਿੰਘ ਨੇ ਇਸ ਮਾਮਲੇ ਸਬੰਧੀ 12 ਦਸੰਬਰ ਨੂੰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਕਈ ਮਹੀਨਿਆਂ ਤਕ ਚੱਲੀ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਮੁਲਜ਼ਮ ਦੀਪਕ ਰਾਜ, ਉਸ ਦੀ ਪਤਨੀ ਸ਼ਾਰੂ ਅਤੇ ਦੀਪਕ ਸ਼ਰਮਾ ਨਾਮ ਦੇ ਵਿਅਕਤੀ ਖ਼ਿਲਾਫ ਧੋਖਾਧੜੀ ਅਪਰਾਧਿਕ ਸਾਜ਼ਿਸ਼ ਤੇ ਹੋਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

Facebook Comments

Trending

Copyright © 2020 Ludhiana Live Media - All Rights Reserved.