Connect with us

ਅਪਰਾਧ

ਲੁਧਿਆਣਾ ‘ਚ ਪਲਾਟ ਵੇਚਣ ਦੇ ਨਾਂ ‘ਤੇ 1.75 ਕਰੋੜ ਰੁਪਏ ਦੀ ਠੱਗੀ, ਕੇਸ ਦਰਜ

Published

on

Fraud of Rs 1.75 crore in case of sale of plots in Ludhiana, case registered

ਲੁਧਿਆਣਾ :   ਲੁਧਿਆਣਾ ਦੇ ਮਾਡਲ ਹਾਊਸ ਇਲਾਕੇ ਵਿੱਚ ਪਲਾਟ ਵੇਚਣ ਦੇ ਬਹਾਨੇ ਤਿੰਨ ਵਿਅਕਤੀਆਂ ਨੇ ਇੱਕ ਵਿਅਕਤੀ ਨਾਲ 1.75 ਕਰੋੜ ਰੁਪਏ ਦੀ ਠੱਗੀ ਮਾਰ ਲਈ ਹੈ। ਥਾਣਾ ਪੀਏਯੂ ਪੁਲਿਸ ਨੇ ਧੋਖਾਧੜੀ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏ ਐੱਸ ਆਈ ਦੀਦਾਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨੈਲ ਸਿੰਘ ਨਗਰ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ, ਉਸ ਦੇ ਪਤੀ ਸੁਦਰਸ਼ਨ ਸਿੰਘ ਤੇ ਬੀ ਆਰ ਐੱਸ ਨਗਰ ਦੀ ਰਹਿਣ ਵਾਲੀ ਬਬੀਤਾ ਚੋਪੜਾ ਵਜੋਂ ਹੋਈ ਹੈ।

ਫਰਵਰੀ 2021 ਵਿੱਚ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਦੋਸ਼ੀ ਨੇ ਮਾਡਲ ਹਾਊਸ ਖੇਤਰ ਵਿੱਚ 243 ਵਰਗ ਗਜ਼ ਦੇ ਪਲਾਟ ਲਈ ਉਸ ਨਾਲ ਸੌਦਾ ਕੀਤਾ ਸੀ। ਜਿਸ ਦੇ ਬਦਲੇ ਦੋਸ਼ੀ ਨੇ ਉਸ ਤੋਂ 1.75 ਕਰੋੜ ਰੁਪਏ ਲੈ ਲਏ। ਪਰ ਉਸ ਨੇ ਉਸ ਪਲਾਟ ਦੀ ਰਜਿਸਟਰੀ ਨਾ ਕਰਵਾ ਕੇ ਉਸ ਨਾਲ ਠੱਗੀ ਮਾਰੀ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੋਸ਼ ਸਹੀ ਪਾਏ ਜਾਣ ‘ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ।

Facebook Comments

Trending