Connect with us

ਪੰਜਾਬ ਨਿਊਜ਼

ਮਾਫੀਆ ਰਾਜ ਖ਼ਿਲਾਫ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਚਾਰ ਮੰਤਰੀ ਐਕਸ਼ਨ ’ਚ

Published

on

Four ministers, including Chief Minister Charanjit Singh Channy, in action against the mafia rule

ਚੰਡੀਗੜ੍ਹ : ਹਰ ਤਰ੍ਹਾਂ ਦਾ ਮਾਫ਼ੀਆ ਰਾਜ ਖ਼ਤਮ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਸਾਢੇ ਚਾਰ ਸਾਲਾਂ ਦੌਰਾਨ ਮਾਫੀਆ ਰਾਜ ਖ਼ਿਲਾਫ਼ ਪਹਿਲਾ ਕਦਮ ਪੁੱਟਿਆ ਹੈ। ਸਰਕਾਰੀ ਟਰਾਂਸਪੋਰਟ ਨੂੰ ਘੁਣ ਵਾਂਗ ਖਾ ਰਹੇ ਟਰਾਂਸਪੋਰਟ ਮਾਫੀਆ ਵਿਰੁੱਧ ਟਰਾਂਸਪੋਰਟ ਵਿਭਾਗ ਨੇ ਪਹਿਲੀ ਕਾਰਵਾਈ ਕੀਤੀ ਹੈ, ਉਹ ਵੀ ਸੂਬੇ ਵਿਚ ਸੱਤਾ ਪਰਿਵਰਤਨ ਤੋਂ ਬਾਅਦ। ਸੂਬੇ ਦੇ ਕਈ ਵੱਡੇ ਰਾਜਸੀ ਆਗੂਆਂ ’ਤੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਤੇ ਨਿੱਜੀ ਬੱਸਾਂ ਦਾ ਪਹੀਆਂ ਘਮਾਉਣ ਦੇ ਦੋਸ਼ ਲੱਗਦੇ ਰਹੇ ਹਨ। ਸੂਬੇ ਦੀਆਂ ਕਈ ਨਿੱਜੀ ਟਰਾਂਸਪੋਰਟ ਕੰਪਨੀਆਂ ਦਾ ਨਾਮ ਪੰਜਾਬ ਦੇ ਵੱਡੇ ਸਿਆਸਤਦਾਨਾਂ ਨਾਲ ਜੁੜੀਆਂ ਹੋਇਆ ਹੈ।

ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਚਾਰ ਜ਼ਿਲ੍ਹਿਆਂ ਫ਼ਰੀਦਕੋਟ, ਬਠਿੰਡਾ, ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਵਿਸ਼ੇਸ਼ ਜਾਂਚ ਟੀਮਾਂ ਨੇ 15 ਬੱਸਾਂ ਜ਼ਬਤ ਕੀਤੀਆਂ ਹਨ। ਇਹ ਬੱਸਾਂ ਜੁਝਾਰ ਬੱਸ ਸਰਵਿਸ, ਨਿਊ ਦੀਪ, ਓਰਬਿਟ, ਰਾਜਧਾਨੀ ਬੱਸ ਸਰਵਿਸ, ਬਾਬਾ ਬੁੱਢਾ ਟਰਾਂਸਪੋਰਟ ਸਰਵਿਸ, ਲਿਬਡ਼ਾ ਬੱਸ ਸਰਵਿਸ ਅਤੇ ਨਾਗਪਾਲ ਬੱਸ ਸਰਵਿਸ ਕੰਪਨੀਆਂ ਦੀ ਹਨ। ਇਨ੍ਹਾਂ ਬੱਸਾਂ ਦੇ ਮਾਲਕਾਂ, ਕੰਪਨੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਟੈਕਸ ਅਦਾ ਨਹੀਂ ਕੀਤਾ ਗਿਆ।

ਇਹ ਪਹਿਲੀ ਵਾਰ ਹੋਇਆ ਹੈ ਕਿ ਗ੍ਰਹਿ ਮੰਤਰੀ ਨੇ ਪੁਲਿਸ ਹੈੱਡਕੁਆਟਰ ’ਤੇ ਅਚਾਨਕ ਚੈਕਿੰਗ ਕੀਤੀ। ਭਾਵੇਂ ਕਿ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਲੈ ਕੇ ਕਲਰਕ ਦੇ ਅਹੁਦੇ ਤਕ ਕਈ ਮੁਲਾਜ਼ਮ ਗ਼ੈਰ ਹਾਜ਼ਰ ਮਿਲੇ ਪਰ ਰੰਧਾਵਾ ਨੇ ਪਹਿਲੀ ਚੈਕਿੰਗ ਦੌਰਾਨ ਸਿਰਫ਼ ਚਿਤਾਵਨੀ ਦੇ ਕੇ ਛੱਡ ਦਿੱਤਾ। ਇਸੇ ਤਰ੍ਹਾਂ ਕਪਾਹ ਪੱਟੀ ਵਿਚ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਪਾਹ ਦੀ ਬਰਬਾਦ ਹੋਈ ਫਸਲ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖੇਤਾਂ ਵਿਚ ਜਾ ਪੁੱਜੇ।

ਇਸੇ ਤਰ੍ਹਾਂ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਕਾਫ਼ੀ ਸਰਗਰਮ ਦਿਖ ਰਹੇ ਹਨ। ਪਹਿਲਾਂ ਦੀ ਤਰ੍ਹਾਂ ਉਨ੍ਹਾਂ ਦੂਜੇ ਰਾਜਾਂ ਤੋਂ ਆ ਰਹੇ ਝੋਨੇ ਦੇ ਕਈ ਟਰੱਕਾਂ ਨੂੰ ਰੋਕਣ ਲਈ ਕਾਫ਼ੀ ਸਰਗਰਮੀ ਦਿਖਾਈ ਹੈ ਤੇ ਪੁਲਿਸ ਵੱਲੋਂ ਕਈ ਟਰੱਕ ਕਬਜ਼ੇ ਵਿਚ ਲੈ ਕੇ ਕੇਸ ਵੀ ਦਰਜ਼ ਕੀਤੇ ਗਏ ਹਨ।

Facebook Comments

Trending