Connect with us

ਪੰਜਾਬ ਨਿਊਜ਼

ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਬਰਾਤੀਆਂ ਨਾਲ ਭਰੀ ਗੱਡੀ, 4 ਦੀ ਹੋਈ ਮੌਤ

Published

on

ਕੱਲ ਰਾਤ ਬਰਾਤੀਆਂ ਨਾਲ ਭਰੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਵਿੱਚ ਪੰਜ ਗੰਭੀਰ ਜ਼ਖ਼ਮੀ ਵੀ ਹੋਏ ਹਨ| ਇਹ ਹਾਦਸਾ ਵਿਆਹ ਸਮਾਗਮਤੋਂ ਵਾਪਿਸ ਪਰਤ ਰਹੇ ਲੋਕਾਂ ਦੀ ਗੱਡੀ ਨਾਲ ਓਸ ਵੇਲੇ ਹੋਇਆ ਜਦੋਂ ਇਕ ਤੇਜ ਰਫਤਾਰ ਬਸ ਨੇ ਗੱਡੀ ਨੂੰ ਟੱਕਰ ਮਾਰ ਦੀਤੀ|

Accident

ਪਰਾਪਤ ਹੋਈ ਜਾਣਕਾਰੀ ਮੁਤਾਬਕ ਬਰਨਾਲਾ ਜ਼ਿਲ੍ਹੇ ਦੇ ਤਾਜੋਕੇ ਤੋਂ ਬਰਾਤ ਮੋਗਾ ਗਈ ਸੀ। ਜਿਸ ਵਿੱਚ ਬਲੈਰੋ ਗੱਡੀ ਵਿੱਚ ਸਵਾਰ ਲੋਕਾਂ ਦੀ ਗੱਡੀ ਮੋਗਾ-ਬਰਨਾਲਾ ਹਾਈਵੇਅ ਤੇ ਦੂਜੇ ਪਾਸਿਓ ਆ ਰਹੀ ਮਾਲਵਾ ਬੱਸ ਸਰਵਿਸ ਦੀ ਇੱਕ ਨਿਜੀ ਬੱਸ ਨਾਲ ਟੱਕਰਾ ਗਈ। ਹਾਦਸੇ ਮਗਰੋਂ ਤੇਜ ਰਫਤਾਰ ਬੱਸ ਦਾ ਡ੍ਰਾਈਵਰ ਫਰਾਰ ਹੋ ਗਿਆ ਹੈ|

Facebook Comments

Trending