ਪੰਜਾਬੀ

ਨਾਜਾਇਜ਼ ਮਾਈਨਿੰਗ ਕਰਦਾ ਸਾਬਕਾ ਸਰਪੰਚ ਕਾਬੂ

Published

on

ਮਾਛੀਵਾੜਾ (ਲੁਧਿਆਣਾ) : ਪੁਲਿਸ ਜ਼ਿਲਾ ਖੰਨਾ ਦੇ ਐੱਸਐੱਸਪੀ ਜੇ.ਇਲਨਚੇਲੀਅਨ ਦੇ ਦਿਸ਼ਾ ਨਿਰਦੇਸਾਂ ‘ਤੇ ਰੇਤ ਮਾਫੀਆ ਦੇ ਵਿਰੁੱਧ ਵਿਸ਼ੇਸ ਮੁਹਿੰਮ ਦੇ ਤਹਿਤ ਹੁਣ ਇੱਕ ਸਾਬਕਾ ਕਾਂਗਰਸੀ ਸਰਪੰਚ ਨੂੰ ਨਜਾਇਜ਼ ਮਾਇਨਿੰਗ ‘ਚ ਗਿ੍ਫਤਾਰ ਕੀਤਾ ਗਿਆ। ਇਹ ਸਾਬਕਾ ਕਾਂਗਰਸੀ ਸਰਪੰਚ ਇੱਕ ਸਾਬਕਾ ਵਿਧਾਇਕ ਦੇ ਬੇਹਦ ਨੇੜੇ ਰਿਹਾ ਹੈ, ਜਿਸਦੇ ਚੱਲਦਿਆਂ ਹੁਣ ਨਵੀਂ ਸਰਕਾਰ ਬਣਦਿਆਂ ਹੀ ਇਸ ‘ਤੇ ਸਭ ਤੋ ਪਹਿਲਾ ਸ਼ਿਕੰਜਾ ਕੱਸਿਆ ਗਿਆ।

ਮੁਲਜ਼ਮ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਪਿੰਡ ਵਰਮਾ ਵਜੋਂ ਹੋਈ ਹੈ, ਜਿਸ ਦੀ ਦੋ ਵੱਖ ਵੱਖ ਮਾਮਲਿਆਂ ‘ਚ ਗਿ੍ਫਤਾਰੀ ਪਾਈ ਗਈ ਹੈ। ਇਸ ਦਾ ਪਹਿਲਾ ਮਾਮਲਾ 26 ਮਾਰਚ 2022 ਨੂੰ ਦਰਜ ਹੋਇਆ ਸੀ ਜਦਕਿ ਦੂਜਾ ਮਾਮਲਾ 12 ਫਰਵਰੀ 2021 ਨੂੰ ਦਰਜ ਹੋਇਆ ਸੀ। ਇਨ੍ਹਾਂ ਮਾਮਲਿਆਂ ‘ਚ ਸਾਬਕਾ ਸਰਪੰਚ ਨੂੰ ਗਿ੍ਫਤਾਰ ਕਰਕੇ ਜੇਲ੍ਹ ਭੇਜਿਆ ਗਿਆ।

ਮਾਮਲੇ ਦੀ ਜਾਂਚ ਕਰ ਰਹੇ ਬਹਿਲੋਲਪੁਰ ਪੁਲਿਸ ਚੌਕੀ ਦੇ ਇੰਚਾਰਜ ਥਾਣੇਦਾਰ ਪ੍ਰਮੋਦ ਕੁਮਾਰ ਨੇ ਦੱਸਿਆ ਕੁਝ ਦਿਨ ਪਹਿਲਾਂ ਪੁਲਿਸ ਨੇ ਬਹਿਲੋਲਪੁਰ ਪਿੰਡ ‘ਚ ਨਾਜਾਇਜ਼ ਮਾਈਨਿੰਗ ਦਾ ਖੁਲਾਸਾ ਕੀਤਾ ਸੀ ਤੇ ਜਿਸ ਥਾਂ ‘ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਉੱਥੇ ਪੁਲਿਸ ਨੂੰ ਦੇਖ ਕੇ ਮੁਲਜ਼ਮ ਪੋਕਲਾਈਨ ਮਸ਼ੀਨ ਤੇ ਟਿੱਪਰ ਛੱਡ ਕੇ ਫਰਾਰ ਹੋ ਗਏ ਸੀ। ਉਸ ਮੌਕੇ ਪੁਲਿਸ ਨੇ ਜੂਨੀਅਰ ਇੰਜੀਨੀਅਰ ਰਾਜਵਿੰਦਰ ਸਿੰਘ ਤੇ ਮਾਈਨਿੰਗ ਇੰਸਪੈਕਟਰ ਦੀ ਸ਼ਿਕਾਇਤ ‘ਤੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਇਸ ਮਾਮਲੇ ਤੋ ਪਹਿਲਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਹਿਲੋਲਪੁਰ ਪਿੰਡ ‘ਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਮਾਈਨਿੰਗ ਟੀਮ ਨੂੰ ਵੇਖ ਕੇ ਮੁਲਜ਼ਮ ਮੌਕੇ ਤੋ ਫਰਾਰ ਹੋ ਗਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਮਸ਼ੀਨਰੀ ਸਾਬਕਾ ਸਰਪੰਚ ਬਲਜਿੰਦਰ ਸਿੰਘ ਦੀ ਹੈ, ਜਿਸ ਦੇ ਚਲਦਿਆਂ ਸਾਬਕਾ ਸਰਪੰਚ ਨੂੰ ਕਾਬੂ ਕਰ ਲਿਆ। ਹੁਣ ਉਹ ਸਾਰੇ ਲੋਕਾਂ ਦਾ ਪਤਾ ਲਾਇਆ ਜਾ ਰਿਹਾ ਹੈ ਜਿਹੜੇ ਸਾਬਕਾ ਸਰਪੰਚ ਨਾਲ ਮਿਲ ਕੇ ਰੇਤ ਮਾਫੀਆ ਚਲਾ ਰਹੇ ਸਨ।

ਜਿਕਰਯੋਗ ਹੈ ਕਿ ਪਿਛਲੇ ਸਾਲ ਵੀ ਬਹਿਲੋਲਪੁਰ ਪਿੰਡ ‘ਚ ਨਾਜਾਇਜ਼ ਮਾਈਨਿੰਗ ਦਾ ਮੁੱਦਾ ਬਹੁਤ ਗਰਮਾਇਆ ਸੀ ਪਰ ਉਸ ਵੇਲੇ ਮੁਲਜ਼ਮਾਂ ਖਿਲਾਫ ਕਾਰਵਾਈ ਨਹੀ ਹੋ ਸਕੀ ਸੀ। ਹੁਣ ਕੁਝ ਦਿਨ ਪਹਿਲਾਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋ ਵੀ ਉਕਤ ਥਾਂ ‘ਤੇ ਰੇਡ ਮਾਰਦਿਆਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ।

Facebook Comments

Trending

Copyright © 2020 Ludhiana Live Media - All Rights Reserved.