Connect with us

ਅਪਰਾਧ

ਪੰਜਾਬ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਵਿਜੀਲੈਂਸ ਅੱਗੇ ਹੋਏ ਪੇਸ਼, ਕੀਤੀ ਗਈ ਪੁੱਛਗਿੱਛ

Published

on

Former Punjab MLA Kuldeep Vaid appeared before Vigilance, questioned

ਲੁਧਿਆਣਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਾਸਮ-ਖ਼ਾਸ ਮੰਨੇ ਜਾਣ ਵਾਲੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਅੱਜ ਵਿਜੀਲੈਂਸ ਬਿਊਰੋ ਦੇ ਲੁਧਿਆਣਾ ਦਫ਼ਤਰ ਵਿਖੇ ਪੇਸ਼ ਹੋਏ। ਜਾਣਕਾਰੀ ਮੁਤਾਬਕ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ‘ਚ ਕੁਲਦੀਪ ਵੈਦ ਤੋਂ ਕਰੀਬ 2 ਤੋਂ 3 ਘੰਟੇ ਤੱਕ ਵਿਜੀਲੈਂਸ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ।

ਦੱਸਣਯੋਗ ਹੈ ਕਿ ਘਰ ‘ਚ ਵਿਜੀਲੈਂਸ ਵੱਲੋਂ ਛਾਪੇਮਾਰੀ ਦੌਰਾਨ ਕੁਲਦੀਪ ਸਿੰਘ ਵੈਦ ਦੇ ਘਰਾਂ ਜਾਇਦਾਦ ਦਾ ਬਿਓਰਾ, ਸੋਨਾ ਅਤੇ ਨਕਦੀ ਮਿਲੀ ਸੀ, ਉੱਥੇ ਹੀ ਭਾਰੀ ਮਾਤਰਾ ‘ਚ ਵਿਦੇਸ਼ੀ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ। ਇਸ ਤੋਂ ਬਾਅਦ ਐਕਸਾਈਜ਼ ਵਿਭਾਗ ਅਤੇ ਪੁਲਸ ਨੇ ਮੌਕੇ ‘ਤੇ ਪਹੁੰਚੇ ਕੇ ਕਾਰਵਾਈ ਕਰਦੇ ਹੋਏ ਕੁਲਦੀਪ ਸਿੰਘ ਵੈਦ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਸੀ।

Facebook Comments

Trending