Connect with us

ਪੰਜਾਬ ਨਿਊਜ਼

ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਵੀ ਵਿਜੀਲੈਂਸ ਦੇ ਰਾਡਾਰ ’ਤੇ, ਨਜ਼ਦੀਕੀਆਂ ਦੀ ਗ੍ਰਿਫ਼ਤਾਰੀ ਸੰਭਵ

Published

on

Former Punjab CM Charanjit Singh Channi also on vigilance radar, arrest of close associates possible

ਚੰਡੀਗਡ਼੍ਹ : ਕਾਂਗਰਸ ਦੇ ਆਗੂ ਭ੍ਰਿਸ਼ਟਾਚਾਰ ਤੇ ਨਾਜਾਇਜ਼ ਮਾਇਨਿੰਗ ਦੇ ਮਾਮਲਿਆਂ ਵਿਚ ਫਸ ਰਹੇ ਹਨ। ਨਾਜਾਇਜ਼ ਮਾਇਨਿੰਗ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵਿਜੀਲੈਂਸ ਦੇ ਰਡਾਰ ’ਤੇ ਹਨ।

ਨਾਜਾਇਜ਼ ਮਾਇਨਿੰਗ ਅਤੇ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਰੂਪ ਨਗਰ ਜ਼ਿਲ੍ਹੇ ਵਿਚ ਸਾਲਾਪੁਰ ਪਿੰਡ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿਚ ਹਨ, ਜੋ ਕਿ ਸਾਬਕਾ ਮੁੱਖ ਮੰਤਰੀ ਚੰਨੀ ਦੇ ਕਰੀਬੀ ਦੱਸੇ ਜਾ ਰਹੇ ਹਨ। ਪੁਲਿਸ ਨੇ ਚੰਨੀ ਦੇ ਇਕ ਹੋਰ ਕਰੀਬੀ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਵੀ ਨਾਜਾਇਜ਼ ਮਾਇਨਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ।

ਵਿਜੀਲੈਂਸ ਜਿਵੇਂ ਇਕਬਾਲ ਸਿੰਘ ਨੂੰ ਲੈ ਕੇ ਰੂਪਨਗਰ ਜ਼ਿਲ੍ਹੇ ਦੇ ਜਿੰਦਾਪੁਰ ਵਿਚ ਨਾਜਾਇਜ਼ ਮਾਇਨਿੰਗ ਬਾਰੇ ਪਡ਼ਤਾਲ ਕਰ ਰਹੀ ਹੈ, ਉਸ ਤੋਂ ਇਸ ਗੱਲ ਦੇ ਪੂਰੇ-ਪੂਰੇ ਸੰਕੇਤ ਮਿਲ ਰਹੇ ਹਨ ਕਿ ਆਉਣ ਵਾਲੇ ਸਮੇਂ ਵਿਚ ਚੰਨੀ ’ਤੇ ਵੀ ਸ਼ਿਕੰਜਾ ਕੱਸ ਸਕਦਾ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਜਦੋਂ ਈਡੀ ਨੇ ਚੰਨੀ ਦੇ ਭਾਣਜੇ ਕੋਲੋਂ ਕਰੋਡ਼ਾਂ ਰੁਪਏ ਦੀ ਰਿਕਵਰੀ ਕੀਤੀ ਸੀ ਤਾਂ ਵੀ ਆਮ ਆਦਮੀ ਪਾਰਟੀ ਨੇ ਚੰਨੀ ’ਤੇ ਹੀ ਨਾਜਾਇਜ਼ ਮਾਇਨਿੰਗ ਦੇ ਦੋਸ਼ ਲਗਾਏ ਸਨ।

Facebook Comments

Trending