ਪੰਜਾਬੀ

ਵਿਜੀਲੈਂਸ ਦੀ ਰਡਾਰ ’ਤੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ, ਮੁੜ ਪੁੱਛਗਿੱਛ ਲਈ ਬੁਲਾਇਆ

Published

on

ਲੁਧਿਆਣਾ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਦੋਸ਼ਾਂ ਵਿਚ ਘਿਰੇ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਨੂੰ ਵਿਜੀਲੈਂਸ ਨੇ ਇਕ ਵਾਰ ਫਿਰ ਪੁੱਛਗਿੱਛ ਲਈ ਬੁਲਾਇਆ ਹੈ। ਵੈਦ ਨੂੰ 29 ਮਾਰਚ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ। ਦੱਸਣਯੋਗ ਹੈ ਕਿ 20 ਮਾਰਚ ਨੂੰ ਪਹਿਲੀ ਵਾਰ ਵੈਦ ਵਿਜੀਲੈਂਸ ਦਫਤਰ ਵਿਚ ਪੇਸ਼ ਹੋਏ ਸਨ। ਇਥੋਂ ਉਨ੍ਹਾਂ ਤੋਂ ਸਾਢੇ ਛੇ ਘੰਟੇ ਪੁੱਛਗਿੱਛ ਕੀਤੀ ਗਈ ਸੀ ਪਰ ਵਿਜੀਲੈਂਸ ਨੂੰ ਤਸੱਲੀਬਖਸ਼ ਜਵਾਬ ਨਹੀਂ ਮਿਲੇ ਸਨ ਅਤੇ ਕੁਝ ਡਿਟੇਲਸ ਉਨ੍ਹਾਂ ਤੋਂ ਮੰਗੀ ਗਈ ਸੀ।

ਵਿਜੀਲੈਂਸ ਨੂੰ ਸ਼ੱਕ ਹੈ ਕਿ ਇਸ ਵਿਚ ਕੋਈ ਗੜਬੜੀ ਹੈ। ਇਸ ਲਈ ਹੀ ਵੈਦ ਨੂੰ ਸਾਰੀ ਡਿਟੇਲ ਨੂੰ ਪ੍ਰੋਫਾਰਮਾ ਵਿਚ ਭਰ ਕੇ ਦੇਣ ਲਈ ਕਹਾ ਗਿਆ ਸੀ। ਉਨ੍ਹਾਂ ਨੇ ਜਿਹੜੀ ਡਿਟੇਲ ਵੈਦ ਤੋਂ ਮੰਗੀ ਸੀ, ਉਨ੍ਹਾਂ ਨੇ ਦੇ ਦਿੱਤੀ ਹੈ। ਵੈਦ ਦਾ ਕਹਿਣਾ ਸੀ ਕਿ ਉਹ ਈਮਾਨਦਾਰ ਹਨ ਅਤੇ ਸੱਚਾਈ ਦੀ ਰਾਹ ’ਤੇ ਚੱਲਦੇ ਆਏ ਹਨ, ਇਸ ਲਈ ਉਨ੍ਹਾਂ ਨੂੰ ਕੋਈ ਡਰ ਨਹੀਂ ਹੈ।

Facebook Comments

Trending

Copyright © 2020 Ludhiana Live Media - All Rights Reserved.