Connect with us

ਪੰਜਾਬੀ

ਪੰਜਾਬੀ ਸਿਨੇਮਾ ਦੇ ਇਤਿਹਾਸ ’ਚ ਪਹਿਲੀ ਵਾਰ ‘ਮਸਤਾਨੇ’ ਫ਼ਿਲਮ ਦਾ ਟਰੇਲਰ ਸਿੱਧਾ ਸਿਨੇਮਾਘਰਾਂ ’ਚ ਹੋ ਰਿਹਾ ਰਿਲੀਜ਼

Published

on

For the first time in the history of Punjabi cinema, the trailer of the movie 'Mastane' is being released directly in the theatres

ਪੰਜਾਬੀ ਫ਼ਿਲਮ ‘ਮਸਤਾਨੇ’ ਆਪਣੇ ਟੀਜ਼ਰ ਦੇ ਆਉਂਦਿਆਂ ਹੀ ਚਰਚਾ ਦਾ ਵਿਸ਼ਾ ਬਣ ਗਈ ਹੈ। ਟੀਜ਼ਰ ’ਚ ਬੇਹੱਦ ਖ਼ੂਬਸੂਰਤ ਵੀ. ਐੱਫ. ਐਕਸ. ਤੇ ਸੀ. ਜੀ. ਆਈ. ਸੀਨਜ਼ ਦੇਖਣ ਨੂੰ ਮਿਲ ਰਹੇ ਹਨ, ਜਿਹੜੇ ਕੁਆਲਿਟੀ ਵਜੋਂ ਵੀ ਸ਼ਾਨਦਾਰ ਹਨ। ਹੁਣ ਇਸ ਫ਼ਿਲਮ ਦੇ ਟਰੇਲਰ ਨੂੰ ਲੈ ਕੇ ਕੁਝ ਅਜਿਹਾ ਹੋਣ ਜਾ ਰਿਹਾ ਹੈ, ਜੋ ਪੰਜਾਬੀ ਸਿਨੇਮਾ ਦੇ ਇਤਿਹਾਸ ’ਚ ਪਹਿਲਾਂ ਕਦੇ ਨਹੀਂ ਹੋਇਆ ਹੈ।

ਦਰਅਸਲ ‘ਮਸਤਾਨੇ’ ਫ਼ਿਲਮ ਦਾ ਟਰੇਲਰ ਸੋਸ਼ਲ ਮੀਡੀਆ ਦੀ ਬਜਾਏ ਸਿੱਧਾ ਸਿਨੇਮਾਘਰਾਂ ’ਚ ਰਿਲੀਜ਼ ਕੀਤਾ ਜਾ ਰਿਹਾ ਹੈ। ਫ਼ਿਲਮ ਦਾ ਟਰੇਲਰ 5 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਨੂੰ ਸਿਨੇਮਾਘਰਾਂ ’ਚ ਬਿਲਕੁਲ ਮੁਫ਼ਤ ਦੇਖਿਆ ਜਾ ਸਕਦਾ ਹੈ। ਜੀ ਹਾਂ, ਤੁਸੀਂ ਸਹੀ ਸੁਣਿਆ, ਇਸ ਟਰੇਲਰ ਨੂੰ ਦੇਖਣ ਲਈ ਤੁਹਾਨੂੰ 1 ਰੁਪਿਆ ਵੀ ਨਹੀਂ ਦੇਣਾ ਪਵੇਗਾ। ਹਾਲਾਂਕਿ ਸਿਨੇਮਾਘਰਾਂ ’ਚ ਰਿਲੀਜ਼ ਕਰਨ ਤੋਂ ਬਾਅਦ ਫ਼ਿਲਮ ਦੇ ਟਰੇਲਰ ਨੂੰ ਸੋਸ਼ਲ ਮੀਡੀਆ ’ਤੇ ਵੀ ਰਿਲੀਜ਼ ਕੀਤਾ ਜਾ ਜਾਵੇਗਾ।

‘ਮਸਤਾਨੇ’ ਸਿਨੇਮਾਘਰਾਂ ’ਚ ਐਕਸਪੀਰੀਐਂਸ ਕਰਨ ਵਾਲੀ ਫ਼ਿਲਮ ਹੈ ਤੇ ਇਸ ਦੇ ਟਰੇਲਰ ਦਾ ਵੀ ਅਸਲ ਮਜ਼ਾ ਤੁਹਾਨੂੰ ਸਿਨੇਮਾਘਰਾਂ ’ਚ ਬਿਹਤਰ ਆ ਸਕਦਾ ਹੈ। ‘ਮਸਤਾਨੇ’ ਫ਼ਿਲਮ ਸ਼ਰਨ ਆਰਟ ਵਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ ਹੈ।ਇਸ ਫ਼ਿਲਮ ਨੂੰ ਮਨਪ੍ਰੀਤ ਜੌਹਲ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ’ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ, ਬਨਿੰਦਰ ਬੰਨੀ, ਰਾਹੁਲ ਦੇਵ, ਅਵਤਾਰ ਗਿੱਲ ਤੇ ਆਰਿਫ ਜ਼ਕਾਰੀਆ ਮੁੱਖ ਭੂਮਿਕਾਵਾਂ ’ਚ ਹਨ। ਦੁਨੀਆ ਭਰ ’ਚ ਇਹ ਫ਼ਿਲਮ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Facebook Comments

Trending