ਪੰਜਾਬ ਨਿਊਜ਼
ਇਲਾਕਾ ਵਾਸੀਆਂ ਦੀ ਸਹੂਲਤ ਲਈ, ਪਿੰਡ ਝੱਮਟ ਨੇੜੇ ਨਵੇਂਂ ਪੁਲ ਦੀ ਕੀਤੀ ਜਾਵੇਗੀ ਉਸਾਰੀ – ਮਮਤਾ ਆਸ਼ੂ
Published
2 weeks agoon

-ਗਲਾਡਾ ਵੱਲੋਂ 7 ਕਰੋੜ ਰੁਪਏ ਦੀ ਲਾਗਤ ਨਾਲ, 2 ਮਹੀਨੇ ‘ਚ ਬਣਾਇਆ ਜਾਵੇਗਾ ਇਹ ਪੁਲ
ਲੁਧਿਆਣਾ : ਬੁਨਿਆਦੀ ਢਾਂਚੇ ਨੂੰ ਸੁਧਾਰਨ ਅਤੇ ਇਲਾਕੇ ਦੇ ਵਸਨੀਕਾਂ ਦੀ ਸਹੂਲਤ ਲਈ ਇਕ ਹੋਰ ਵੱਡੇ ਪ੍ਰਾਜੈਕਟ ਤਹਿਤ, ਪਿੰਡ ਝੱਮਟ ਨੇੜੇ 7 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਲਾਡੋਵਾਲ ਨੈਸ਼ਨਲ ਹਾਈਵੇ ਬਾਈਪਾਸ ਜੋ ਕਿ ਜਲੰਧਰ ਨੂੰ ਜਾਣ ਵਾਲੀ ਸੜ੍ਹਕ ਅਤੇ ਦੂਜੀ ਸੜ੍ਹਕ ਜੋਕਿ ਅੰਡਰਪਾਸ ਤੱਕ ਜਾਂਦੀ ਹੈ, ਦੀ ਮੁਰੰਮਤ ਵੀ ਕੀਤੀ ਜਾਵੇਗੀ। ਝੱਮਟ ਪਿੰਡ ਨੇੜੇ ਪ੍ਰਸਤਾਵਿਤ ਬ੍ਰਿਜ ਸਾਈਟ ਦਾ ਮੁਆਇਨਾ ਕਰਦੇ ਹੋਏ ਸ੍ਰੀ ਪ੍ਰਦੀਪ ਢੱਲ, ਸ੍ਰੀ ਰਾਹੁਲ ਵਰਮਾ ਅਤੇ ਅਧਿਕਾਰੀਆਂ ਦੇ ਨਾਲ ਅੱਜ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਤਰਫੋਂ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਪੁਲ ਦੀ ਮੌਜੂਦਾ ਚੌੜਾਈ ਸਿਰਫ 3.7 ਮੀਟਰ ਹੈ ਜੋ ਵਰਤਮਾਨ ਟ੍ਰੈਫਿਕ ਨਾਲ ਨਜਿੱਠਣ ਲਈ ਬਹੁਤ ਜ਼ਿਆਦਾ ਤੰਗ ਹੈ ਅਤੇ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਝੱਮਟ ਪਿੰਡ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਰਿਹਾਇਸ਼ੀ ਕਲੋਨੀਆਂ ਦਾ ਵਿਕਾਸ ਹੋਇਆ ਹੈ ਅਤੇ ਕੁਝ ਵਿਦਿਅਕ ਸੰਸਥਾਵਾਂ ਵੀ ਖੁੱਲੀਆਂ ਹਨ। ਉਨ੍ਹਾਂ ਕਿਹਾ ਕਿ ਯਾਤਰੀ ਮੌਜੂਦਾ ਬ੍ਰਿਜ ਦੀ ਵਰਤੋਂ ਕਰ ਰਹੇ ਹਨ ਅਤੇ ਪੁਲ ਦੀ ਚੌੜਾਈ ਘੱਟ ਹੋਣ ਕਾਰਨ ਅਕਸਰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਖੁਰਾਕ, ਸਿਵਲ ਅਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਇਹ ਮਸਲਾ ਸੂਬਾ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ਤੋਂ ਬਾਅਦ ਗਲਾਡਾ, ਸਿੰਚਾਈ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਵੇਖਣ ਕੀਤਾ ਅਤੇ ਨਵੇਂ ਪੁਲ ਦੀ ਉਸਾਰੀ ਸੰਬੰਧੀ ਵਿਸਥਾਰਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਤਾਂ ਜੋ ਸੜਕੀ ਢਾਂਚੇ ਵਿਚ ਸੁਧਾਰ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਪ੍ਰਾਜੈਕਟ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ ਜਿਸ ਵਿਚ 12 ਮੀਟਰ ਦੀ ਚੌੜਾਈ ਵਾਲੇ ਨਵੇਂ ਪੁਲ ਦੀ ਉਸਾਰੀ, ਲਾਡੋਵਾਲ ਨੈਸ਼ਨਲ ਹਾਈਵੇ ਬਾਈਪਾਸ ਰਾਹੀਂ ਜਲੰਧਰ ਨੂੰ ਜੋੜਨ ਵਾਲੀ ਅਤੇ ਅੰਡਰਪਾਸ ਨੂੰ ਜੋੜਨ ਵਾਲੀ ਸੜਕ ਦੀ ਮੁਰੰਮਤ ਕਰਨਾ ਸ਼ਾਮਲ ਹੈ। ਸ੍ਰੀਮਤੀ ਆਸ਼ੂ ਨੇ ਦੱਸਿਆ ਕਿ ਗਲਾਡਾ ਇਸ ਪ੍ਰਾਜੈਕਟ ਦੀ ਕਾਰਜਕਾਰੀ ਏਜੰਸੀ ਹੋਵੇਗੀ ਅਤੇ ਕੰਮ ਸ਼ੁਰੂ ਹੋਣ ਤੋਂ ਬਾਅਦ ਦੋ ਮਹੀਨਿਆਂ ਵਿਚ ਉਸਾਰੀ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਰਹੀ ਹੈ ਜੋ ਟ੍ਰੈਫਿਕ ਜਾਮ ਦੇ ਮੁੱਦੇ ਨੂੰ ਚੁੱਕਦੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਹੁਣ ਟੈਂਡਰ ਪੜਾਅ ਵਿੱਚ ਹੈ ਅਤੇ ਇਸਦਾ ਵਰਕ ਆਰਡਰ ਏਜੰਸੀ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਆਵਾਜਾਈ ਦੌਰਾਨ ਭੀੜ ਅਤੇ ਜਾਮ ਲੱਗਣਾ ਜਲਦ ਹੀ ਬੀਤੇ ਸਮੇਂ ਦੀਆਂ ਗੱਲਾਂ ਬਣ ਕੇ ਰਹਿ ਜਾਣਗੀਆਂ ਕਿਉਂਕਿ ਅਧਿਕਾਰੀਆਂ ਨੂੰ ਪ੍ਰਾਜੈਕਟ ਦੇ ਸਮੇਂ ਸਿਰ ਮੁੰਕਮਲ ਕਰਨ ਲਈ ਸਪੱਸ਼ਟ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸ੍ਰੀਮਤੀ ਆਸ਼ੂ ਨੇ ਕਿਹਾ ਕਿ ਉਹ ਇਸ ਪ੍ਰਾਜੈਕਟ ਦੀ ਨਿੱਜੀ ਤੌਰ ਤੇ ਨਿਗਰਾਨੀ ਕਰ ਰਹੇ ਹਨ ਅਤੇ ਲੋਕ ਕਿਸੇ ਵੀ ਮਸਲੇ ਸਬੰਧੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
You may like
-
ਨਾਇਬ ਸ਼ਾਹੀ ਇਮਾਮ ਨੇ ਮੀਨਾ ਮਸਜਿਦ ਵਿਖੇ ਲੱਗੇ ਕੈਂਂਪ ਦੌਰਾਨ ਕਰਵਾਇਆ ਆਪਣਾ ਟੀਕਾਕਰਨ
-
ਲੁਧਿਆਣਾ ਵਾਸੀਆਂ ਨੂੰ ਮਿਲ ਸਕਦੀ ਹੈ ਟੈਕਸ ‘ਤੇ ਵਿਆਜ ਮੁਆਫੀ
-
ਵਿਧਾਇਕ ਸੁਰਿੰਦਰ ਡਾਵਰ ਵੱਲੋਂ 3.48 ਕਰੋੜ ਰੁਪਏ ਦੀ ਲਾਗਤ ਨਾਲ ਮਿੰਨੀ ਰੋਜ਼ ਗਾਰਡਨ ਦੇ ਨਵੀਨੀਕਰਣ ਤੇ ਸੁੰਦਰੀਕਰਨ ਦੀ ਸ਼ੁਰੂਆਤ
-
ਲੁਧਿਆਣਾ ਦੇ ਕਾਰੋਬਾਰੀਆਂ ਨੂੰ 2009 ਤੋਂ ਪਹਿਲਾ ਦੇ ਕਮਰਸ਼ੀਅਲ ਨਿਰਮਾਣ ’ਤੇ ਸੀਐਲਯੁ ’ਚ ਛੋਟ
-
ਪ੍ਰਾਪਰਟੀ ਟੈਕਸ, ਪਾਣੀ/ਸੀਵਰੇਜ ਦੇ ਬਕਾਏ ਬਿਲਾਂ ਲਈ ਲਾਇਆ ਕੈਂਪ
ਤਾਜ਼ਾ


ਲੁਧਿਆਣੇ ’ਚ ਨੌਜਵਾਨ ਨੇ 13 ਸਾਲ ਦੀ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਲੁਧਿਆਣਾ : ਮਾਤਾ-ਪਿਤਾ ਦੇ ਕੰਮ ’ਤੇ ਜਾਣ ਤੋਂ ਬਾਅਦ ਵੇਹੜੇ ’ਚ ਹੀ ਰਹਿਣ ਵਾਲੇ ਇਕ ਨੌਜਵਾਨ ਨੇ 13 ਸਾਲ ਦੀ...


ਕਣਕ ਦੀ ਪੱਕੀ ਫ਼ਸਲ ਦਾ ਗੜੇਮਾਰੀ ਅਤੇ ਮੂਸਲਾਧਾਰ ਮੀਂਹ ਨਾਲ ਹੋਇਆ ਭਾਰੀ ਨੁਕਸਾਨ
ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਵਿਗੜਦੇ ਮੌਸਮ ਨੇ ਮੰਡੀਆਂ ਵਿਚ ਬੈਠੇ ਕਿਸਾਨਾਂ ਦੀਆਂ ਚਿੰਤਾਂ ਵਧਾ ਦਿੱਤੀਆਂ ਹਨ, ਹਾਲਾਤ ਇਹ ਹਨ...


ਜ਼ਰੂਰੀ ਮੁਰੰਮਤ ਕਾਰਨ ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਸਪਲਾਈ ਰਹੇਗੀ ਬੰਦ
ਲੁਧਿਆਣਾ : ਬਿਜਲੀ ਬੋਰਡ ਦੇ ਪੀਆਰਓ ਗੋਪਾਲ ਸ਼ਰਮਾ ਦੀ ਜਾਣਕਾਰੀ ਅਨੁਸਾਰ 11ਕੇਵੀ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਡੇਅਰੀ ਕੰਪਲੈਕਸ, ਬਹਾਦੁਰਕੇ...


ਕੁੜੀਆਂ ਨੇ ਪੱਗ ਬੰਨ੍ਹ ਦਿਲਜੀਤ ਦੇ ਗਾਣੇ ਤੇ ਪਾਇਆ ਭੰਗੜਾ
ਕੁੜੀਆਂ ਨੇ ਰਲ ਕੇ ਇੱਕ ਅਨੋਖੇ ਤਰੀਕੇ ਨਾਲ ਸੱਭਿਆਚਾਰ ਨੂੰ ਦਰਸਾਇਆ ਹੈ ।ਇਹਨਾਂ ਕੁੜੀਆਂ ਨੇ ਦਿਲਜੀਤ ਦੇ ਵਿਸਾਖੀ ਗਾਣੇ ਤੇ...


ਕੁੜੀ ਨੂੰ ਟਾਈਪਿੰਗ ਨੌਕਰੀ ਦੇ ਬਹਾਨੇ ਫਸਾ ਕੇ ਠੱਗੇ ਪੈਸੇ, ਬਿਹਾਰ ਵਿੱਚ ਚਲਾ ਰਿਹਾ ਹੈ ਜਾਅਲੀ ਕੰਪਨੀ
ਜਲੰਧਰ ਦਾ ਇਕ ਕੁੜੀ ਘਰ ਚ ਟਾਈਪ ਕਰਕੇ ਪੈਸੇ ਕਮਾਉਣ ਦੇ ਲਾਲਚ ਚ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਕੰਪਨੀ ਆਲ...


ਪ੍ਰਾਈਵੇਟ ਸਕੂਲਾਂ ‘ਚ ਕੋਟੇ ਦੀਆਂ ਸੀਟਾਂ ਕਰਾਂਗੇ ਬਹਾਲ : ਸਿਆਲਕਾ
ਲੁਧਿਆਣਾ : ਸ੍ਰੀ ਗੁਰੁ ਰਵੀਦਾਸ ਫੈਡਰੇਸ਼ਨ (ਰਜਿ) ਪਿੰਡ ਘਾਣੇਵਾਲ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਨ ਮਨਾਇਆ...


ਡੀ.ਸੀ. ਵੱਲੋਂ ਖਰਾਬ ਮੌਸਮ ਦੇ ਮੱਦੇਨਜ਼ਰ ਸਾਰੀਆਂ ਖਰੀਦ ਏਜੰਸੀਆਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼
ਕਿਹਾ! ਅਨਾਜ ਨੂੰ ਬਾਰਿਸ਼ ਤੋਂ ਬਚਾਉਣ ਲਈ ਕੀਤੇ ਜਾਣ ਲੋੜੀਂਦੇ ਪ੍ਰਬੰਧ, ਹੁਣ ਤੱਕ 2.5 ਲੱਖ ਮੀਟ੍ਰਿਕ ਟਨ ਕਣਕ ਦੀ ਕੀਤੀ...


ਜਾਗਰੂਕ ਟੀਮਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਅੱਖਾਂ ‘ਚ ਪਾ ਰਹੀਆਂ ਘੱਟਾ
ਲੁਧਿਆਣਾ : ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਿਹਤ ਵਿਭਾਗ ਦੀਆਂ ਕੋਵਿਡ-19 ਜਾਗਰੂਕ ਟੀਮਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ...


ਐੱਮ ਜੀ ਐੱਮ ਪਬਲਿਕ ਸਕੂਲ ਵਿੱਚ ਲਗਾਇਆ ਗਿਆ ਕੋਵਿਡ ਵੈਕਸੀਨ ਦਾ ਟੀਕਾਕਰਨ ਕੈਂਪ
ਲੁਧਿਆਣਾ : ਐੱਮ ਜੀ ਐੱਮ ਪਬਲਿਕ ਸਕੂਲ ਵਿੱਚ ਕੋਵਿਡ ਵਿਰੋਧੀ ਵੈਕਸੀਨ ਦਾ ਫਰੀ ਟੀਕਾਕਰਨ ਕੈਂਪ ਲਗਾਇਆ ਗਿਆ । ਲੋਕਾਂ ਨੂੰ...


ਜਾਣੋ ਕੋਰੋਨਾ ਮਰੀਜ਼ਾਂ ‘ਤੇ ਕਿਵੇਂ ਕੰਮ ਕਰਦਾ ਹੈ Ventilator
ਕੋਰੋਨਾ ਮਹਾਂਮਾਰੀ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ। ਇਸ ਦੌਰਾਨ ਹਸਪਤਾਲ ਵਿੱਚ ਬਿਸਤਰੇ ਅਤੇ ਦਵਾਈਆਂ ਦੀ ਕਮੀ ਦਰਮਿਆਨ ਵੈਂਟੀਲੇਟਰਾਂ ਦੀ...


ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਕੋਵਿਡ -19 ਦਾ ਸਫਲ ਟੀਕਾਕਰਨ
ਲੁਧਿਆਣਾ : ਮਹਾਮਾਰੀ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੀ ਚਲਾਈ ਮੁਹਿੰਮ ਟੀਕਾਕਰਨ ਉਤਸਵ ਅਨੁਸਾਰ ਸਥਾਨਕ ਐਸ ਸੀ...


IG ਕੁੰਵਰ ਵਿਜੇ ਪ੍ਰਤਾਪ ਵਲੋਂਸਪੀਕਰ KP ਸਿੰਘ ਰਾਣਾ ਨਾਲ ਮੁਲਾਕਾਤ
ਮਿਲੀ ਜਾਣਕਾਰੀ ਅਨੁਸਾਰ ਅਸਤੀਫ਼ਾ ਦੇ ਚੁੱਕੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਜਿਥੇ ਬੀਤੇ ਦਿਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ...