ਪੰਜਾਬੀ

ਬੇਦਾਗ ਅਤੇ ਸਾਫ਼-ਸੁਥਰੀ ਸਕਿਨ ਲਈ Working Women ਫੋਲੋ ਕਰੋ ਇਹ ਸਕਿਨ ਕੇਅਰ ਟਿਪਸ

Published

on

ਗਲੋਇੰਗ ਅਤੇ ਹੈਲਥੀ ਸਕਿਨ ਕੌਣ ਨਹੀਂ ਚਾਹੁੰਦਾ ਪਰ ਤੁਸੀਂ ਆਪਣੀ ਸਕਿਨ ਦੀ ਦੇਖਭਾਲ ਕਿਵੇਂ ਕਰਦੇ ਹੋ ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ। ਵਰਕਿੰਗ ਔਰਤਾਂ ਕੋਲ ਆਪਣਾ ਧਿਆਨ ਰੱਖਣ ਲਈ ਸਮਾਂ ਨਹੀਂ ਹੁੰਦਾ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਗਲੋਇੰਗ ਅਤੇ ਸਾਫ ਚਿਹਰਾ ਪਾ ਸਕਦੇ ਹੋ।

ਮੁਹਾਸੇ ਦੇ ਦਾਗ-ਧੱਬਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਮੁਲਤਾਨੀ ਮਿੱਟੀ ‘ਚ ਨਿੰਬੂ ਦਾ ਰਸ ਅਤੇ ਥੋੜ੍ਹੀ ਜਿਹੀ ਗਲਿਸਰੀਨ ਅਤੇ ਗੁਲਾਬ ਜਲ ਮਿਲਾ ਕੇ ਇਸ ਨੂੰ ਪੈਕ ਦੀ ਤਰ੍ਹਾਂ ਸਕਿਨ ‘ਤੇ ਸੁੱਕਣ ਤੱਕ ਲਗਾਓ ਫਿਰ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ।
ਵੇਸਣ ‘ਚ ਅੱਧਾ ਚੱਮਚ ਹਲਦੀ ਅਤੇ ਸ਼ਹਿਦ ਅਤੇ ਬਦਾਮ ਦੇ ਤੇਲ ਨੂੰ ਮਿਲਾ ਕੇ ਪੈਕ ਦੀ ਤਰ੍ਹਾਂ ਸਕਿਨ ‘ਤੇ ਲਗਾਓ ਅਤੇ ਸੁੱਕਣ ‘ਤੇ ਇਸ ਨੂੰ ਰਗੜੋ ਇਸ ਦੀ ਨਿਯਮਤ ਵਰਤੋਂ ਨਾਲ ਸਕਿਨ ਦੀ ਰੰਗਤ ‘ਚ ਸੁਧਾਰ ਹੁੰਦਾ ਹੈ ਅਤੇ ਦਾਗ-ਧੱਬਿਆਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਰਾਈ ਨੂੰ ਪੀਸ ਕੇ ਇਸ ਦਾ ਪੇਸਟ ਵਾਲਾਂ ‘ਚ ਲਗਾਓ। ਇਸ ਦੀ ਵਰਤੋਂ ਨਾਲ ਵਾਲਾਂ ਨੂੰ ਪੋਸ਼ਣ ਮਿਲਣ ਦੇ ਨਾਲ-ਨਾਲ ਸੁੱਕੇ ਵਾਲਾਂ ਦੀ ਸਮੱਸਿਆ ਵੀ ਦੂਰ ਹੋਵੇਗੀ।

ਕੱਚੇ ਦੁੱਧ ‘ਚ ਇੱਕ ਚੁਟਕੀ ਹਲਦੀ ਅਤੇ ਜੌਂ ਦੇ ਆਟੇ ਨੂੰ ਮਿਲਾ ਕੇ ਇੱਕ ਗਿੱਲਾ ਪੇਸਟ ਬਣਾ ਕੇ ਚਿਹਰੇ, ਗਰਦਨ ਅਤੇ ਹੱਥਾਂ ਉੱਤੇ ਲਗਾਓ। ਇਸ ਦੀ ਵਰਤੋਂ ਨਾਲ ਸਕਿਨ ਦਾ ਰੰਗ ਨਿਖਰਦਾ ਹੈ ਅਤੇ ਬਲੈਕ ਐਂਡ ਵ੍ਹਾਈਟ ਹੈੱਡਸ ਵਰਗੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਸਕਿਨ ਨੂੰ ਨਰਮ, ਮੁਲਾਇਮ ਅਤੇ ਆਕਰਸ਼ਕ ਬਣਾਉਣ ਲਈ ਕਰੀਮ ‘ਚ ਕੇਸਰ ਦੇ ਤੇਲ ਨੂੰ ਮਿਲਾ ਕੇ ਚਿਹਰੇ ਅਤੇ ਹੱਥਾਂ-ਪੈਰਾਂ ‘ਤੇ ਮਾਲਿਸ਼ ਕਰੋ ਇਹ ਵਰਤੋਂ ਡ੍ਰਾਈ ਅਤੇ ਖੁਸ਼ਕ ਸਕਿਨ ਲਈ ਬਹੁਤ ਫਾਇਦੇਮੰਦ ਹੈ।

ਕਰੀਮ ‘ਚ ਹਲਦੀ-ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਸਕਿਨ ‘ਤੇ ਲਗਾਓ। ਇਸ ਦੀ ਵਰਤੋਂ ਸਕਿਨ ਨੂੰ ਨਰਮ, ਕੋਮਲ ਅਤੇ ਆਕਰਸ਼ਕ ਬਣਾਉਂਦੀ ਹੈ।
ਮੁਹਾਸੇ ਦੂਰ ਕਰਨ ਲਈ ਗੁਲਾਬ ਦੇ ਫੁੱਲ ਨੂੰ ਪੀਸ ਕੇ ਪੇਸਟ ਬਣਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ‘ਤੇ ਲਗਾਓ। ਕੁਝ ਦਿਨਾਂ ਦੀ ਵਰਤੋਂ ਨਾਲ ਜਿੱਥੇ ਮੁਹਾਸੇ ਦੀ ਸਮੱਸਿਆ ਦੂਰ ਹੋ ਜਾਵੇਗੀ, ਉੱਥੇ ਹੀ ਸਕਿਨ ਦੀ ਰੰਗਤ ਵੀ ਨਿਖਰ ਜਾਵੇਗੀ।

 

Facebook Comments

Trending

Copyright © 2020 Ludhiana Live Media - All Rights Reserved.