ਪੰਜਾਬੀ

ਨਾੜਾਂ ਦੀ ਬਲਾਕੇਜ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ !

Published

on

ਅੱਜ ਕੱਲ ਲੋਕਾਂ ਦਾ ਖਾਣਾ-ਪੀਣਾ ਏਨਾ ਵਿਗੜ ਗਿਆ ਹੈ ਕਿ ਇਸ ਕਾਰਨ ਉਹ ਕਿਸੀ ਨਾ ਕਿਸੀ ਬਿਮਾਰੀ ਦੀ ਚਪੇਟ ਵਿਚ ਹਨ। ਇਨ੍ਹਾਂ ਸਮੱਸਿਆਵਾਂ ਵਿਚੋਂ ਇਕ ਹੈ ਨਸਾਂ ਦੀ ਬਲਾਕੇਜ, ਜੋ ਕਿ ਨੌਜਵਾਨਾਂ ਵਿਚ ਵੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇਸਦਾ ਇੱਕ ਕਾਰਨ ਬਹੁਤ ਹੱਦ ਤੱਕ ਵੱਧਦਾ ਪ੍ਰਦੂਸ਼ਣ ਵੀ ਹੈ। ਨਸਾਂ ਦੀ ਬਲਾਕੇਜ ਹੋਣ ‘ਤੇ ਧਮਣੀ ਬਿਮਾਰੀ, ਪੈਰੀਫਿਰਲ ਆਰਟਰੀ ਬਿਮਾਰੀ, ਅਧਰੰਗ ਅਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਅਜਿਹੇ ‘ਚ ਇਹ ਬਹੁਤ ਜ਼ਰੂਰੀ ਹੈ ਕਿ ਇਸ ਸਮੱਸਿਆ ਦਾ ਸਮੇਂ ਸਿਰ ਹੱਲ ਕੀਤਾ ਜਾਵੇ।

ਨਸਾਂ ਦੀ ਬਲਾਕੇਜ ਦੀ ਸਮੱਸਿਆ : ਖੋਜ ਦੇ ਅਨੁਸਾਰ ਲਗਭਗ 40-60% ਲੋਕਾਂ ਦੀਆਂ ਨਾੜੀਆਂ ਕਮਜ਼ੋਰ ਹਨ। ਉੱਥੇ ਹੀ 20% ਔਰਤਾਂ ਨੂੰ ਗਰਭ ਅਵਸਥਾ ਤੋਂ ਬਾਅਦ ਇਹ ਸਮੱਸਿਆ ਆਉਂਦੀ ਹੈ। ਇਸ ਦੀ ਪਛਾਣ ਸਹੀ ਸਮੇਂ ‘ਤੇ ਨਹੀਂ ਹੋ ਪਾਉਦੀ ਜਿਸਦਾ ਅਸਰ ਵੇਰੀਕੋਜ਼ ਵੈਂਜ (varicose veins) ਦੇ ਰੂਪ ‘ਚ ਸਾਹਮਣੇ ਆਉਂਦਾ ਹੈ। ਦਰਅਸਲ ਖ਼ਰਾਬ ਕੋਲੈਸਟ੍ਰੋਲ ਦੀ ਮਾਤਰਾ ਵਿਚ ਵਾਧੇ ਦੇ ਕਾਰਨ ਨਾੜੀਆਂ ਵਿਚ ਖੂਨ ਦਾ ਪ੍ਰਵਾਹ ਠੀਕ ਨਹੀਂ ਹੁੰਦਾ, ਜਿਸ ਕਾਰਨ ਪੈਰਾਂ ‘ਚ ਸੋਜ਼ ਅਤੇ ਨਾੜੀਆਂ ਦੇ ਗੁੱਛੇ ਬਣਨੇ ਸ਼ੁਰੂ ਹੋ ਜਾਂਦੇ ਹਨ ਜੋ ਬਾਅਦ ਵਿਚ ਬਲਾਕੇਜ ਦਾ ਰੂਪ ਧਾਰ ਲੈਂਦਾ ਹੈ।

ਬਲਾਕ ਨਾੜੀਆਂ ਨੂੰ ਖੋਲ੍ਹਣ ਲਈ ਸਰਜਰੀ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਬਹੁਤ ਮਹਿੰਗਾ ਇਲਾਜ ਹੈ। ਉੱਥੇ ਇਸ ਦੀ ਕੋਈ ਗਰੰਟੀ ਵੀ ਨਹੀਂ ਹੁੰਦੀ ਕਿ ਇਸ ਨਾਲ ਤਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਅਜਿਹੇ ‘ਚ ਤੁਸੀਂ ਰਸੋਈ ਵਿਚ ਮੌਜੂਦ ਚੀਜ਼ਾਂ ਦੇ ਮਿਸ਼ਰਣ ਨਾਲ ਆਪਣੇ ਸਰੀਰ ਦੀ ਕੋਈ ਵੀ ਨਸ ਨੂੰ ਖੋਲ੍ਹ ਸਕਦੇ ਹੋ। ਆਓ ਜਾਣਦੇ ਹਾਂ ਇੱਕ ਅਜਿਹਾ ਘਰੇਲੂ ਨੁਸਖਾ ਜੋ ਤੁਹਾਡੀ ਬੰਦ ਨਾੜੀਆਂ ਨੂੰ ਖੋਲ੍ਹਣ ਵਿੱਚ ਸਹਾਇਤਾ ਕਰੇਗਾ।

ਨਸਾਂ ਦੀ ਬਲਾਕੇਜ ਦਾ ਇਲਾਜ਼
ਨੁਸਖ਼ੇ ਲਈ ਜ਼ਰੂਰੀ ਸਮੱਗਰੀ
1 ਗ੍ਰਾਮ – ਦਾਲਚੀਨੀ
10 ਗ੍ਰਾਮ – ਕਾਲੀ ਮਿਰਚ (ਸਾਬਤ)
10 ਗ੍ਰਾਮ – ਤੇਜ਼ ਪੱਤਾ
10 ਗ੍ਰਾਮ – ਮਗਜ਼ ਸੀਡਜ਼ (ਖਰਬੂਜੇ ਦੇ ਬੀਜ)
10 ਗ੍ਰਾਮ – ਮਿਸ਼ਰੀ
10 ਗ੍ਰਾਮ – ਅਖਰੋਟ (ਟੁੱਟਿਆ ਹੋਇਆ)
10 ਗ੍ਰਾਮ – ਅਲਸੀ ਦੇ ਬੀਜ

ਬਣਾਉਣ ਦਾ ਤਰੀਕਾ : ਇਸ ਦੇ ਲਈ ਸਾਰੀ ਸਮੱਗਰੀ ਨੂੰ ਮਿਕਸਰ ‘ਚ ਪਾ ਸਮੂਦ ਬਲੈਂਡ ਕਰ ਲਓ। ਪੀਸੇ ਹੋਏ ਮਿਸ਼ਰਣ ਨੂੰ ਇੱਕ ਸਾਮਾਨ ਦਸ ਹਿਸਿਆਂ ਵਿੱਚ ਵੰਡ ਕੇ ਇਸਨੂੰ ਕਿਸੀ ਕਾਗਜ਼ ਜਾਂ ਫੁਆਇਲ ਵਿੱਚ ਰੱਖ ਲਓ। ਹੁਣ ਇਹ ਮਿਸ਼ਰਣ ਵਰਤੋਂ ਲਈ ਤਿਆਰ ਹੈ। ਰੋਜ਼ਾਨਾ ਖ਼ਾਲੀ ਪੇਟ ਇਸ ਮਿਸ਼ਰਣ ਦੀ ਇੱਕ ਪੁੜੀ ਨੂੰ ਹਲਕੇ ਗੁਣਗੁਣੇ ਪਾਣੀ ਨਾਲ ਰੋਜ਼ਾਨਾ 10 ਦਿਨਾਂ ਤੱਕ ਲਓ। ਧਿਆਨ ਰੱਖੋ ਕਿ ਦਵਾਈ ਖਾਣ ਤੋਂ ਬਾਅਦ ਅੱਧੇ ਘੰਟੇ ਲਈ ਕਿਸੀ ਵੀ ਚੀਜ਼ ਦਾ ਸੇਵਨ ਨਾ ਕਰੋ, ਚਾਹ ਤਾਂ ਬਿਲਕੁਲ ਵੀ ਨਾ ਪੀਓ। ਨਾਸ਼ਤਾ ਵੀ 2-3 ਘੰਟਿਆਂ ਤੱਕ ਕਰੋ। ਇਸਦਾ ਨਿਯਮਤ ਰੂਪ ਨਾਲ ਸੇਵਨ ਕਰਨ ਨਾਲ ਤੁਸੀਂ ਆਪਣੇ ਆਪ ਫ਼ਰਕ ਮਹਿਸੂਸ ਕਰੋਗੇ।

ਦਿਲ ਦੀ ਬਿਮਾਰੀ ਅਤੇ ਅਧਰੰਗ ਤੋਂ ਛੁਟਕਾਰਾ : ਇਸ ਮਿਸ਼ਰਣ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਲਾਕ ਨਾੜੀਆਂ ਖੁੱਲ੍ਹਣਗੀਆਂ, ਜਿਸ ਨਾਲ ਦਿਲ ਦੀ ਬਿਮਾਰੀ ਦੇ ਨਾਲ ਅਧਰੰਗ ਦਾ ਖ਼ਤਰਾ ਬਹੁਤ ਹੱਦ ਤੱਕ ਘੱਟ ਜਾਵੇਗਾ। ਦਿਲ ਦੀਆਂ ਬਿਮਾਰੀਆਂ ਅਤੇ ਅਧਰੰਗ ਕਿਸੇ ਵਿਅਕਤੀ ਨੂੰ ਮਾਰ ਵੀ ਸਕਦਾ ਹੈ। ਅਜਿਹੇ ‘ਚ ਵਧੀਆ ਤਾਂ ਇਹੀ ਹੈ ਕਿ ਪਹਿਲਾਂ ਹੀ ਇਸ ਨਾਲ ਆਪਣੀ ਸਥਿਤੀ ਨੂੰ ਕੰਟਰੋਲ ‘ਚ ਰੱਖੋ। ਯਾਦ ਰੱਖੋ ਕਿ ਇਹ ਸਿਰਫ ਇੱਕ ਨੁਸਖਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਇਹ ਹਰ ਕਿਸੇ ਨੂੰ ਫ਼ਾਇਦਾ ਦੇਵੇ। ਇਸ ਲਈ ਇਹ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ।

Facebook Comments

Trending

Copyright © 2020 Ludhiana Live Media - All Rights Reserved.