Connect with us

ਪੰਜਾਬ ਨਿਊਜ਼

“ਮਨਪ੍ਰੀਤ ਬਾਦਲ ਲਾਪਤਾ” ਫੇਸਬੁੱਕ ਤੇ ਪੋਸਟ ਪਾਉਣੀ ਪਈ ਭਾਰੀ, 3 ਲੋਕਾਂ ਖਿਲਾਫ ਮਾਮਲਾ ਦਰਜ

Published

on

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਬਾਰੇ ਸੋਸ਼ਲ ਮੀਡੀਆ ਤੇ ਅਫਵਾਹ ਫੈਲਾਉਣ ਵਾਲੇ 3 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਬਾਰੇ ਪਾਈ ਫੇਸਬੁੱਕ ਪੋਸਟ ‘ਚ ਉਨ੍ਹਾਂ ਦਾ ਪੋਸਟਰ ਬਣਾਕੇ ਹਲਕੇ ਚੋਂ ਗਾਇਬ ਦੱਸਿਆ ਗਿਆ ਹੈ ਅਤੇ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਨਪ੍ਰੀਤ ਬਾਦਲ ਬਠਿੰਡਾ ਵਿੱਚ ਨਜ਼ਰ ਨਹੀਂ ਆ ਰਹੇ ਹਨ ਜਾਂ ਕਿਹਾ ਗਿਆ ਹੈ ਕਿ ਉਹ ਪੰਜਾਬ ਵਿੱਚ ਹੈ ਜਾਂ ਬਾਹਰ?’

ਮੀਡੀਆ ਰਿਪੋਰਟਾਂ ਅਨੁਸਾਰ 3 ਦੋਸ਼ੀਆਂ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਸਟੇਟਸ ਪੋਸਟ ਕੀਤਾ ਸੀ ਕਿ ‘ਮਨਪ੍ਰੀਤ ਬਾਦਲ ਲਾਪਤਾ ਹੈ। ਕਿਹਾ ਜਾਂਦਾ ਹੈ ਕਿ ਲੋਕਾਂ ‘ਚ ਵਿੱਤ ਮੰਤਰੀ ਦਾ ਅਕਸ ਖ਼ਰਾਬ ਕਾਰਨ ਲਈ ਇਹ ਪੋਸਟ ਪਾਈ ਗਈ ਹੈ। ਇਸ ਪੋਸਟ ਨੂੰ ਦੇਖਦੇ ਹੋਏ 3 ਲੋਕਾਂ ਖਿਲਾਫ ਆਈ.ਪੀ.ਸੀ ਤੇ ਆਈ.ਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

Facebook Comments

Trending