ਪੰਜਾਬੀ

ਲੁਧਿਆਣਾ ਵਿੱਚ ਵੀ ਬਣੇ ਹੜ੍ਹ ਵਰਗੇ ਹਲਾਤ ! ਵਿਧਾਇਕ ਨੇ ਲਿਆ ਸਥਿਤੀ ਦਾ ਜਾਇਜ਼ਾ

Published

on

ਲੁਧਿਆਣਾ : ਐਤਵਾਰ ਨੂੰ ਪੰਜਾਬ ਵਿੱਚ ਲਗਾਤਾਰ ਮੀਂਹ ਪਿਆ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਆਵਾਜਾਈ ਠੱਪ ਹੋ ਗਈ ਹੈ। ਅੱਜ ਲਗਾਤਾਰ ਦੂਜੇ ਦਿਨ ਲੁਧਿਆਣਾ, ਮੁਹਾਲੀ, ਰੂਪਨਗਰ ਅਤੇ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਨਾਲ ਨੀਵੇਂ ਇਲਾਕਿਆਂ ਵਿੱਚ ਹੜ੍ਹ ਵਰਗੇ ਹਲਾਤ ਪੈਦਾ ਹੋ ਗਏ ਹਨ।

ਲੁਧਿਆਣਾ ਸੈਂਟਰਲ ਚੋਂ ਵਿਧਾਇਕ ਅਸ਼ੋਕ ਪਰਾਸ਼ਰ ਨੇ ਨੀਵੇ ਇਲਾਕਿਆਂ ਵਿੱਚ ਜਾ ਕੇ ਹਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਨਾਲੇ ਦੇ ਓਵਰਫਲੋ ਹੋਣ ਕਰਕੇ ਲੁਧਿਆਣਾ ਹਲਕਾ ਸੈਂਟਰਲ ਦੇ ਵਾਰਡ ਨੰਬਰ 56, 57, 58 ਦੇ ਮਾਧੋਪੁਰੀ, ਢੋਕਾਂ ਮੁੱਹਲਾ ਅਤੇ ਰਣਜੀਤ ਸਿੰਘ ਪਾਰਕ ਦੀਆਂ ਗਲੀਆਂ ‘ਚ ਭਰੇ ਪਾਣੀ ਦਾ ਨਿਰੀਖਣ ਕੀਤਾ ਹੈ I

ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਨੀਵੇ ਇਲਾਕਿਆਂ ਵਿੱਚ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਲੋਕਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ। ਇਸ ਮੁਸੀਬਤ ਦੀ ਘੜੀ ‘ਚ ਆਪਣੇ ਹਲਕਾ ਸੈਂਟਰਲ ਪਰਿਵਾਰ ਨਾਲ ਪੂਰੀ ਤਨਦੇਹੀ ਨਾਲ ਖੜਾ ਹਾਂ ਤੇ ਖੜਾ ਰਹਾਂਗਾ

Facebook Comments

Trending

Copyright © 2020 Ludhiana Live Media - All Rights Reserved.