Connect with us

ਅਪਰਾਧ

ਬਾਈਕ ਸਵਾਰ ਪੰਜ ਬਦਮਾਸ਼ਾਂ ਨੇ ਮੋਬਾਈਲ ਤੇ ਨਕਦੀ ਲੁੱਟੀ

Published

on

Five thugs on bikes looted cash on mobiles

ਲੁਧਿਆਣਾ : ਸਥਾਨਕ ਕਾਰਾਬਾਰਾ ਰੋਡ ‘ਤੇ ਖਾਣੇ ਦਾ ਆਰਡਰ ਭੁਗਤਾਉਣ ਗਏ ਸਵਿੱਗੀ ਕੰਪਨੀ ਦੇ ਮੁਲਾਜ਼ਮ ‘ਤੇ ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਮੁਲਜ਼ਮਾਂ ਨੇ ਸਵਿੱਗੀ ਮੁਲਾਜ਼ਮ ਦਾ ਮੋਬਾਈਲ ਤੇ ਜੇਬ ਵਿੱਚ ਪਏ ਚਾਰ ਹਜ਼ਾਰ ਰੁਪਏ ਖੋਹ ਲਏ ਅਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।

ਉਕਤ ਮਾਮਲੇ ਵਿਚ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਵਾਰਦਾਤ ਦਾ ਸ਼ਿਕਾਰ ਹੋਏ ਰਮਨਦੀਪ ਸਿੰਘ ਦੇ ਬਿਆਨਾਂ ‘ਤੇ ਪਰਚਾ ਦਰਜ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਸਥਾਨਕ ਭਗਵਾਨ ਨਗਰ ਢੋਲੇਵਾਲ ਦੇ ਰਹਿਣ ਵਾਲੇ ਰਮਨਦੀਪ ਸਿੰਘ ਮੁਤਾਬਕ ਉਹ ਸਵਿੱਗੀ ਕੰਪਨੀ ਵਿੱਚ ਹੋਮ ਡਲਿਵਰੀ ਦਾ ਕੰਮ ਕਰਦਾ ਹੈ। ਰਾਤ ਕਰੀਬ ਦੱਸ ਵਜੇ ਉਹ ਕਾਕੋਵਾਲ ਰੋਡ ‘ਤੇ ਖਾਣੇ ਦਾ ਆਰਡਰ ਭੁਗਤਾਉਣ ਜਾ ਰਿਹਾ ਸੀ।

ਜਦ ਉਹ ਕਾਕੋਵਾਲ ਰੋਡ ਪੁੱਜਾ ਤਾਂ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਦੋ ਹਥਿਆਰਬੰਦ ਬਦਮਾਸ਼ਾਂ ਨੇ ਉਸ ਨੂੰ ਰੋਕ ਲਿਆ ਅਤੇ ਉਸਦਾ ਮੋਬਾਈਲ ਫੋਨ ਤੇ ਜੇਬ ਵਿਚ ਪਈ ਚਾਰ ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਬਦਮਾਸ਼ਾਂ ਦੀ ਸ਼ਨਾਖ਼ਤ ਤੇ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ।

Facebook Comments

Trending