ਅਪਰਾਧ

ਟਰੱਕ ‘ਚੋਂ ਪੰਜ ਲੱਖ ਰੁਪਏ ਦੀ ਕੀਮਤ ਦਾ ਨਿਕਲ ਗਾਇਬ, ਡਰਾਈਵਰ ਖਿਲਾਫ ਮੁਕੱਦਮਾ ਦਰਜ

Published

on

ਲੁਧਿਆਣਾ:ਫ਼ਰੀਦਾਬਾਦ ਮਾਲ ਦੀ ਡਲਿਵਰੀ ਦੇਣ ਗਏ ਟਰੱਕ ਡਰਾਈਵਰ ਨੇ ਪੰਜ ਲੱਖ ਰੁਪਏ ਦੀ ਕੀਮਤ ਦਾ ਨਿਕਲ ਅਤੇ ਹੋਰ ਸਾਮਾਨ ਉਡਾ ਲਿਆ । ਮਾਲ ਗਾਇਬ ਹੋਣ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਦਫ਼ਤਰ ਦੇ ਮੁਲਾਜ਼ਮਾਂ ਨੇ ਡੁਪਲੀਕੇਟ ਚਾਬੀ ਲਗਾ ਕੇ ਟਰੱਕ ਖੋਲ੍ਹਿਆ । ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਪਾਲ ਫਰੇਟ ਕੈਰੀਅਰ ਪ੍ਰਾਈਵੇਟ ਲਿਮਟੇਡ ਦੇ ਹਰਪਾਲ ਸਿੰਘ ਦੇ ਬਿਆਨ ਉਪਰ ਡਰਾਈਵਰ ਸੱਜਣ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ।

ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਟਰੱਕ ਵਿਚ ਨਿਕਲ, ਲੋਹਾ ਅਤੇ ਹੋਰ ਕੀਮਤੀ ਸਾਮਾਨ ਲੋਡ ਕਰਵਾ ਕੇ ਲੁਧਿਆਣਾ ਤੋਂ ਫ਼ਰੀਦਾਬਾਦ ਵਾਲੇ ਦਫਤਰ ਭੇਜਿਆ ਸੀ । ਟਰੱਕ ਡਰਾਈਵਰ ਸੱਜਣ ਸਿੰਘ ਜਿਸ ਤਰ੍ਹਾਂ ਹੀ ਫ਼ਰੀਦਾਬਾਦ ਪਹੁੰਚਿਆ ਉਸ ਨੇ ਦਫਤਰ ਤੋਂ ਕੁਝ ਦੂਰੀ ‘ਤੇ ਟਰੱਕ ਖੜ੍ਹਾ ਕੀਤਾ ਅਤੇ ਖੁਦ ਗਾਇਬ ਹੋ ਗਿਆ । ਦਫ਼ਤਰ ਦੇ ਮੁਲਾਜ਼ਮਾਂ ਨੇ ਡੁਪਲੀਕੇਟ ਚਾਬੀ ਲਗਾ ਕੇ ਜਦ ਟਰੱਕ ਖੋਲ੍ਹਿਆ ਤਾਂ ਸਾਹਮਣੇ ਆਇਆ ਕਿ ਟਰੱਕ ਵਿਚ ਪੰਜ ਲੱਖ ਰੁਪਏ ਦੀ ਕੀਮਤ ਦਾ ਸਾਮਾਨ ਘੱਟ ਸੀ।

Facebook Comments

Trending

Copyright © 2020 Ludhiana Live Media - All Rights Reserved.