Connect with us

ਪੰਜਾਬੀ

ਐਸਜੀਐਚ ਪਬਲਿਕ ਸਕੂਲ ‘ਚ ਮਨਾਇਆ ਪਹਿਲਾ ਪ੍ਰਕਾਸ਼ ਪੁਰਬ

Published

on

First Prakash Purab was celebrated in SGH Public School

ਲੁਧਿਆਣਾ : ਐਸਜੀਐਚ ਪਬਲਿਕ ਸਕੂਲ, ਲੁਧਿਆਣਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਾ ਦਿਹਾੜਾ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ‘ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ । ਸਕੂਲ ਦੇ ‘ਕੀਰਤਨੀ ਜਥੇ’ ਨੇ ਸ਼ਬਦ ਕੀਰਤਨ ਕੀਤਾ । ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੀ ਦੇਗ ਵਰਤਾਏ ਗਏ ।

ਵਿਦਿਆਰਥੀਆਂ ਨੇ ਖੁੱਲ੍ਹੇ ਦਿਲ ਨਾਲ ਸੇਵਾ ਕਰਕੇ ਯੋਗਦਾਨ ਪਾਇਆ। ਸਕੂਲ ਦੇ ਵਿਦਿਆਰਥੀਆਂ ਨੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਭਾਸ਼ਣ ਦਿੱਤੇ। ਸਕੂਲ ਦੇ ਪ੍ਰਧਾਨ ਮੇਜਰ ਰਿਟਾਇਰਡ ਗੁਰਚਰਨ ਸਿੰਘ ਆਹਲੂਵਾਲੀਆ, ਡਾਇਰੈਕਟਰ ਸ੍ਰੀ ਕੁਲਵਿੰਦਰ ਸਿੰਘ, ਮੈਨੇਜਰ ਮਿਸ ਜਸਲੀਨ ਕੌਰ ਅਤੇ ਪ੍ਰਿੰਸੀਪਲ ਮਿਸ ਕਿਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।

Facebook Comments

Trending