Connect with us

ਲੁਧਿਆਣਾ ਨਿਊਜ਼

ਜ਼ਿਲ੍ਹਾ ਲੁਧਿਆਣਾ ਬਣਿਆ ਮੋਹਰੀ, ਕੁੱਤਿਆ ਲਈ ਬਣਾਇਆ ਪਹਿਲਾਂ ਬਲੱਡ ਬੈਂਕ

Published

on

ਜ਼ਿਲ੍ਹਾ ਲੁਧਿਆਣਾ ‘ਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ‘ਚ ਖਾਸ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਹੈ ਜਿਹੜਾ ਕੁੱਤਿਆਂ ਲਈ ਹੈ। ਇਹ ਉੱਤਰੀ ਭਾਰਤ ‘ਚ ਕੁੱਤਿਆਂ ਲਈ ਪਹਿਲਾਂ ਬਲੱਡ ਬੈਂਕ ਹੈ। ਇੱਥੇ ਅਲੱਗ-ਅਲੱਗ ਬਿਮਾਰੀਆਂ ਤੋਂ ਪੀੜਤ ਜਾਂ ਦੁਰਘਟਨਾਵਾਂ ‘ਚ ਜ਼ਖਮੀ ਹੋਏ ਕੁੱਤਿਆਂ ਨੂੰ ਖੂਨ, ਪਲੇਟਲੈਟਸ, ਪਲਾਜ਼ਮਾ ਚੜ੍ਹਾਇਆ ਜਾਂਦਾ ਹੈ। ਇਸ ਤੋਂ ਇਲਾਵਾ ਦਾਨੀ ਕੁੱਤਿਆਂ ਵੱਲੋਂ ਵੀ ਖੂਨ ਇਕੱਠਾ ਕੀਤਾ ਜਾਂਦਾ ਹੈ। ਯੂਨੀਵਰਸਿਟੀ ਦੇ ਸਮਾਲ ਐਨੀਮਲ ਮਲਟੀ ਸਪੈਸ਼ਲਿਟੀ ਵੈਟਰਨਰੀ ਹਸਪਤਾਲ ‘ਚ ਬਣੇ ਬਲੱਡ ਬੈਂਕ ‘ਚ 120 ਤੋਂ ਵੱਧ ਬਿਮਾਰ ਕੁੱਤਿਆਂ ਦਾ ਖੂਨ ਚੜ੍ਹਾਇਆ ਜਾ ਚੁੱਕਾ ਹੈ। ਇੱਥੇ ਕੁੱਝ ਮਹੀਨਿਆਂ ‘ਚ ਵੱਡੇ ਜਾਨਵਰਾਂ ਦੇ ਲਈ ਵੀ ਬਲੱਡ ਬੈਂਕ ਬਣਾਉਣ ਦੀ ਯੋਜਨਾ ਹੈ।

ਮੈਡੀਸਨ ਡਿਪਾਰਟਮੈਂਟ ਦੇ ਐਸੋਸੀਏਟ ਪ੍ਰੋਫੈਸਰ, ਮੈਡੀਸਨ ਵਿਭਾਗ ਅਤੇ ਬਲੱਡ ਬੈਂਕ ਦੀ ਇੰਚਾਰਜ ਡਾ. ਸੁਕ੍ਰਿਤੀ ਸ਼ਰਮਾ ਨੇ ਦੱਸਿਆ ਕਿ ਕੁੱਤਿਆਂ ਲਈ ਬਲੱਡ ਬੈਂਕ ਸਥਾਪਤ ਕਰਨ ਲਈ 50 ਲੱਖ ਰੁਪਏ ਦਾ ਖਰਚਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਬਾਇਓਟੈਕਨਾਲੌਜੀ ਵਿਭਾਗ ਦੁਆਰਾ ਦੇਸ਼ ‘ਚ ਹੁਣ ਤੱਕ ਸਿਰਫ ਡੌਗ ਬਲੱਡ ਬੈਂਕ ਦੇ ਦੋ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਅਤੇ ਅਜਿਹਾ ਪਹਿਲਾ ਬਲੱਡ ਬੈਂਕ ਚੇਨਈ ਵੈਟਰਨਰੀ ਯੂਨੀਵਰਸਿਟੀ ‘ਚ ਤੇ ਦੂਜਾ ਲੁਧਿਆਣਾ ‘ਚ ਹੈ ਅਤੇ ਇੱਥੇ ਆਧੁਨਿਕ ਮਸ਼ੀਨਾਂ ਹਨ। ਕੈਰਫਿਊਜ਼ ਮਸ਼ੀਨ ਕੁੱਤੇ ਤੋਂ ਪ੍ਰਾਪਤ ਹੋਏ ਲਹੂ ‘ਚੋਂ ਆਰ.ਬੀ.ਸੀ., ਪਲਾਜ਼ਮਾ ਅਤੇ ਪਲੇਟਲੈਟਾਂ ਨੂੰ ਵੱਖ ਕਰਦੀ ਹੈ। ਪਲਾਜ਼ਮਾ ਐਕਸਪ੍ਰੈਸਰ ਮਸ਼ੀਨ ਪਲਾਜ਼ਮਾ ਨੂੰ ਆਰ.ਬੀ.ਸੀ. ਤੋਂ ਵੱਖ ਕਰਨ ‘ਚ ਸਹਾਇਤਾ ਕਰਦੀ ਹੈ। ਪਲੇਟਲੈਟਸ ਨੂੰ ਸਪਸ਼ਟ ਕਰਨ ਵਾਲੀ ਕਮ ਇੰਕੂਵੇਟਰ ਮਸ਼ੀਨ ਪਲੇਟਲੈਟਸ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ।

ਡਾ. ਸ਼ਰਮਾ ਨੇ ਦੱਸਿਆ ਹੈ ਕਿ ਖੂਨ ਚੜ੍ਹਾਉਣ ਤੋਂ ਪਹਿਲਾਂ ਅਸੀਂ ਦਾਨਦਾਤਾ ਕੁੱਤੇ ਅਤੇ ਬੀਮਾਰ ਕੁੱਤੇ ਦੇ ਲਹੂ ਦੀ ਕ੍ਰਾਸ ਮੈਚਿੰਗ ਕਰਦੇ ਹਾਂ। ਕੁੱਤਿਆਂ ‘ਚ 13 ਪ੍ਰਕਾਰ ਦੇ ਬਲੱਡ ਗਰੁੱਪ ਹੁੰਦੇ ਹਨ ਜਿਸ ‘ਚ 65 ਫੀਸਦੀ ਕੁੱਤਿਆਂ ਦਾ ਬਲੱਡ ਗਰੁੱਪ ਡੀ.ਈ.ਏ 1.1 ਹੁੰਦਾ ਹੈ। ਬਲੱਡ ਚੜਾਉਣ ਦੀ ਜਰੂਰਤ ਉਦੋਂ ਪੈਂਦੀ ਹੈ ਜਦੋਂ ਕੁੱਤੇ ਦੇ ਸਰੀਰ ‘ਚ ਹੀਮੋਗਲੋਬਿਨ 5 ਗ੍ਰਾਮ ਤੋਂ ਘੱਟ ਹੋਵੇ ਜਾਂ ਪਲੇਟਲੈਟਸ ਦੀ ਮਾਤਰਾ ਸਿਰਫ 50 ਹਜ਼ਾਰ ਤੋਂ ਘੱਟ ਹੋਵੇ। ਕੁੱਤੇ ਤੋਂ ਮਿਲੇ ਪਲੇਟਲੈਟਸ ਨੂੰ 6 ਦਿਨ, ਆਰ.ਬੀ.ਸੀ ਨੂੰ 28 ਤੋਂ 30 ਦਿਨ ਅਤੇ ਪਲਾਜ਼ਮਾ ਨੂੰ ਇਕ ਤੋਂ 2 ਸਾਲ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇੱਕ ਬਲੱਡ ਬੈਗ ਚੜਾਉਣ ‘ਚ 200 ਤੋਂ 300 ਰੁਪਏ ਦਾ ਖਰਚਾ ਆਉਂਦਾ ਹੈ। ਇੱਕ ਬੈਗ ‘ਚ 450 ਐੱਮ.ਐੱਲ ਬਲੱਡ ਹੁੰਦਾ ਹੈ। ਦਾਨਦਾਤਾ ਕੁੱਤਿਆਂ ਦੀ ਵੀ ਜਰੂਰਤ ਹੈ। ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਕੁੱਤਿਆਂ ਨੂੰ ਕੋਈ ਬਿਮਾਰੀ ਨਾ ਹੋਵੇ।

Source: dailypost

Facebook Comments

Advertisement

Advertisement

ਤਾਜ਼ਾ

ਬਾਲੀਵੁੱਡ6 seconds ago

ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਤੇ ਬਣੇਗੀ ਫਿਲਮ, ਇਹ ਅਦਾਕਾਰ ਨਿਭਾਵੇਗਾ ਸੁਸ਼ਾਂਤ ਦਾ ਕਿਰਦਾਰ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਅਜੇ ਵੀ ਇਹ ਰਾਜ਼...

ਪੰਜਾਬ ਨਿਊਜ਼14 mins ago

ਪਾਕਿਸਤਾਨ ’ਚ ਗ੍ਰੰਥੀ ਦੀ 17 ਸਾਲਾਂ ਧੀ ਅਗਵਾ, ਸਿਰਸਾ ਨੇ ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ

ਪਾਕਿਸਤਾਨ ‘ਚ ਇੱਕ ਗ੍ਰੰਥੀ ਦੀ ਨਾਬਾਲਗ ਧੀ ਨੂੰ ਅਗਵਾ ਕਰਨ ਦੀ ਖਬਰ ਮਿਲੀ ਹੈ ਜਿਸ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ...

ਪੰਜਾਬ ਨਿਊਜ਼24 mins ago

ਚੰਡੀਗੜ੍ਹ ‘ਚ ਬੈਂਕਾਂ ਹਫਤੇ ਦੇ 5 ਦਿਨ ਖੁੱਲਣ ਦੀ ਤਿਆਰੀ ‘ਚ, ਇਹ ਹੋਵੇਗਾ ਨਵਾਂ ਸਮਾਂ

ਬੈਂਕਾਂ ਦੀਆਂ ਬ੍ਰਾਂਚ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਇਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਬੈਂਕਾਂ...

ਪੰਜਾਬ ਨਿਊਜ਼36 mins ago

ਹਸਪਤਾਲ ਪ੍ਰਸ਼ਾਸ਼ਨ ਦੀ ਵੱਡੀ ਲਾਪਰਵਾਹੀ: ਮ੍ਰਿਤਕ ਨੌਜਵਾਨ ਦੀ ਲਾਸ਼ ’ਚ ਪਏ ਕੀੜੇ

ਅੰਮ੍ਰਿਤਸਰ ‘ਚ ਬੀਤੇ ਦਿਨੀਂ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ...

ਇੰਡੀਆ ਨਿਊਜ਼44 mins ago

ਕੋਰੋਨਾ ਮਾਮਲਿਆਂ ‘ਚ ਲਗਾਤਾਰ ਵਾਧਾ ਜਾਰੀ, ਦੇਸ਼ ‘ਚ ਮਾਮਲੇ ਹੋਏ 53 ਲੱਖ ਤੋਂ ਪਾਰ

ਦੇਸ਼ ‘ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਰੋਜਾਨਾ ਹਜ਼ਾਰਾਂ ਕੇਸ ਸਾਹਮਣੇ ਆ ਰਹੇ ਹਨ। ਦੇਸ਼ ‘ਚ ਕੋਰੋਨਾ...

ਇੰਡੀਆ ਨਿਊਜ਼58 mins ago

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ‘ਚ ਆਇਆ ਭੂਚਾਲ

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ 70 ਕਿੱਲੋਮੀਟਰ ਉੱਤਰ ‘ਚ ਅੱਜ ਸਵੇਰੇ 8.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਣਯੋਗ...

ਲੁਧਿਆਣਾ ਨਿਊਜ਼1 hour ago

ਲੁਧਿਆਣਾ ਦੇ ਮਸ਼ਹੂਰ ਜਿਊਲਰ ਦੇ ਮਾਲਕ ਨੇ ਗੋਲੀ ਮਾਰਕੇ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

ਲੁਧਿਆਣਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਬਣ ਗਿਆ ਜਦੋਂ ਇੱਥੇ ਮਸ਼ਹੂਰ ਜਿਵੈਲਰ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰਕੇ...

ਲੁਧਿਆਣਾ ਨਿਊਜ਼17 hours ago

ਲੁਧਿਆਣਾ ‘ਚ ਕੋਰੋਨਾ ਕਾਰਨ ਹਾਲਾਤ ਬਣੇ ਚਿੰਤਾਜਨਕ, 388 ਨਵੇਂ ਮਾਮਲਿਆਂ ਸਣੇ 18 ਮਰੀਜ਼ਾਂ ਦੀ ਹੋਈ ਮੌਤ

ਜ਼ਿਲ੍ਹਾ ਲੁਧਿਆਣਾ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ...

ਇੰਡੀਆ ਨਿਊਜ਼18 hours ago

ਕੇਜਰੀਵਾਲ ਸਰਕਾਰ ਦਾ ਅਹਿਮ ਫੈਸਲਾ, ਹੁਣ ਇਸ ਤਰੀਕ ਤੱਕ ਨਹੀਂ ਖੁੱਲ੍ਹਣਗੇ ਸਕੂਲ

ਦਿੱਲੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਕੇਜਰੀਵਾਲ ਸਰਕਾਰ ਨੇ ਦਿੱਲੀ ‘ਚ 5 ਅਕਤੂਬਰ...

ਬਾਲੀਵੁੱਡ18 hours ago

ਫੈਨ ਨੇ ਇਸ ਤਰ੍ਹਾਂ ਬਣਾਇਆ ਸੁਸ਼ਾਂਤ ਸਿੰਘ ਰਾਜਪੂਤ ਨੂੰ ਅਮਰ, ਸੋਸ਼ਲ ਮੀਡੀਆ ਤੇ ਹੋ ਰਹੀ ਤਾਰੀਫ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਦੇਸ਼ ‘ਚ ਉਨ੍ਹਾਂ...

ਪੰਜਾਬ ਨਿਊਜ਼19 hours ago

ਹੋ ਜਾਓ ਸਾਵਧਾਨ, ਹੁਣ ਫੇਸਬੁੱਕ ਜਰੀਏ ਇਸ ਤਰ੍ਹਾਂ ਵੀ ਹੋ ਰਹੀ ਹਜ਼ਾਰਾਂ ਰੁਪਏ ਦੀ ਠੱਗੀ

ਜਲੰਧਰ ‘ਚ ਸੋਸ਼ਲ ਮੀਡੀਆ ਜਰੀਏ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਫੇਸਬੁੱਕ ਤੇ ਸਰਗਰਮ ਠੱਗ ਨੇ ਬੈਂਕ ਆਫ ਬੜੌਦਾ ਦੇ...

ਲੁਧਿਆਣਾ ਨਿਊਜ਼19 hours ago

ਲੁਧਿਆਣਾ ਦੇ ਹੈਬੋਵਾਲ ਨੇੜੇ ਪਤਨੀ ਤੋਂ ਦੁਖੀ ਹੋਏ ਪਤੀ ਨੇ ਚੁੱਕਿਆ ਖੌਫਨਾਕ ਕਦਮ, ਉਜੜਿਆ ਪਰਿਵਾਰ

ਲੁਧਿਆਣਾ ਦੇ ਹੈਬੋਵਾਲ ਕਲਾਂ ਦੇ ਚੰਦਰ ਨਗਰ ਇਲਾਕੇ ‘ਚ ਪਤਨੀ ਤੋਂ ਕਥਿਤ ਤੌਰ ਤੇ ਦੁਖੀ ਹੋ ਕੇ ਨੌਜਵਾਨ ਨੇ ਫਾਹ...

Trending