Connect with us

ਪੰਜਾਬ ਨਿਊਜ਼

ਲੁਧਿਆਣਾ ਦੇ ਟਿੱਬਾ ਰੋਡ ਸਥਿਤ ਫੈਕਟਰੀ ਨੂੰ ਲੱਗੀ ਅੱਗ

Published

on

ਲੁਧਿਆਣਾ ਦੇ ਟਿੱਬਾ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਚ ਇਕ ਫੈਕਟਰੀ ਨੂੰ ਅੱਗ ਲੱਗ ਗਈ ਹੈ ਅਤੇ ਫੈਕਟਰੀ ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਦਸ ਦਈਏ ਕਿ ਇਸ ਫੈਕਟਰੀ ਚ 3 ਪਰਿਵਾਰ ਰਹਿ ਰਹੇ ਹਨ ਹੋ ਇਸ ਘਟਨਾ ਚ ਬਾਲ-ਬਾਲ ਬਚੇ ਹਨ। ਅੱਗ ਲੱਗਣ ਨਾਲ ਇਹ ਪਰਿਵਾਰ ਭੱਜ ਕੇ ਬਾਹਰ ਆਏ ਅਤੇ ਆਪਣੀ ਜਾਨ ਬਚਾਈ। ਟਿੱਬਾ ਰੋਡ ਸਥਿਤ ਇਹ ਫੈਕਟਰੀ ਚ ਕੱਪੜੇ ਪ੍ਰੈਸ ਕਰਨ ਦਾ ਕੰਮ ਕੀਤਾ ਜਾਂਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਦਸ ਦਈਏ ਕਿ ਸ਼ੁੱਕਰਵਾਰ ਨੂੰ ਅਚਾਨਕ ਇਸ ਫੈਕਟਰੀ ਚ ਅੱਗ ਲੱਗ ਗਈ ਅਤੇ ਇਹ ਅੱਗ ਬਹੁਤ ਭਿਆਨਕ ਸੀ ਜਿਸ ਨਾਲ ਫੈਕਟਰੀ ਦਾ ਬਹੁਤ ਨੁਕਸਾਨ ਹੋ ਗਿਆ। ਇਸ ਤੋਂ ਬਾਅਦ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿਤੀ ਗਈ ਅਤੇ ਉਹ ਮੌਕੇ ਤੇ ਪਹੁੰਚੇ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।  ਦਸ ਦਈਏ ਕਿ ਲੱਗੀ ਅੱਗ ਨੂੰ ਬੁਝਾਉਣ ਲਈ ਕਰੀਬ 40 ਗੱਡੀਆਂ ਪਾਣੀ ਦੀਆ ਲੱਗੀਆਂ। ਫੈਕਟਰੀ ਦੇ ਮਾਲਕ ਅਮਿਤ ਸ਼ਰਮਾ ਨੇ ਦੱਸਿਆ ਕਿ ਅੱਗ ਦੀ ਵਜ੍ਹਾ ਨਾਲ ਸਾਰਾ ਸਾਮਾਨ ਜਲ ਗਿਆ ਹੈ ਅਤੇ ਹੁਣ ਤਕ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਿਆ ਹੈ।

Facebook Comments

Trending