ਅਪਰਾਧ

ਧੋਖਾਧੜੀ ਦੇ ਦੋਸ਼ ‘ਚ ਮਹਿਲਾ ਖ਼ਿਲਾਫ਼ ਪਰਚਾ ਦਰਜ

Published

on

ਖੰਨਾ : ਥਾਣਾ ਸਿਟੀ ਖੰਨਾ ਪੁਲਿਸ ਨੇ ਰਮਨਜੀਤ ਕੌਰ ਪਤਨੀ ਬਲਜੀਤ ਸਿੰਘ ਵਾਸੀ ਅਰਬਨ ਸਿਟੀ ਕੱਕੋਂ, ਜ਼ਿਲ੍ਹਾ ਹੁਸ਼ਿਆਰਪੁਰ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਧੋਖਾਧੜੀ ਕਰਨ ਦੇ ਦੋਸ਼ ਹੇਠ ਕਥਿਤ ਦੋਸ਼ੀ ਦੋਸ਼ੀ ਮਹਿਲਾ ਬਲਵਿੰਦਰ ਕੌਰ ਪਤਨੀ ਲੇਟ ਦਰਸ਼ਨ ਸਿੰਘ ਵਾਸੀ ਘੁੰਗਰਾਲੀ ਸਿੱਖਾਂ ਦੇ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 177, 420 ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਬਲਦੇਵ ਰਾਜ ਚੌਧਰੀ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਅਨੁਸਾਰ ਉਸ ਦਾ ਸਹੁਰਾ ਗੁਰਜੰਟ ਸਿੰਘ ਪੰਜਾਬ ਪੁਲਿਸ ‘ਚ ਬਤੌਰ ਹੌਲਦਾਰ ਪੁਲਿਸ ਜ਼ਿਲ੍ਹਾ ਖੰਨਾ ‘ਚ ਡਿਊਟੀ ਕਰਦੇ ਸਨ। ਜਿਨ੍ਹਾਂ ਦੀ ਮੌਤ 17 ਮਈ 1994 ਨੂੰ ਹੋ ਗਈ ਸੀ¢ ਉਸ ਦੇ ਸਹੁਰੇ ਦੀ ਮੌਤ ਤੋਂ ਬਾਅਦ ਉਸ ਦੀ ਸੱਸ ਬਲਵਿੰਦਰ ਕੌਰ ਨੂੰ ਫੈਮਲੀ ਪੈਨਸ਼ਨ ਲੱਗ ਗਈ ਸੀ। ਉਸ ਦੇ ਸਹੁਰੇ ਦੀ ਮੌਤ ਤੋਂ ਬਾਅਦ ਉਸ ਦੀ ਸੱਸ ਬਲਵਿੰਦਰ ਕੌਰ ਨੇ ਦੂਜਾ ਵਿਆਹ 15 ਨਵੰਬਰ 1994 ਨੂੰ ਦਰਸ਼ਨ ਸਿੰਘ ਪੁੱਤਰ ਹਰਭਜਨ ਸਿੰਘ ਨਾਲ ਕਰਵਾ ਲਿਆ ਸੀ।

ਸੱਸ ਦੂਜਾ ਵਿਆਹ ਕਰਵਾਉਣ ਦੇ ਬਾਵਜੂਦ ਉਸ ਦੇ ਸਹੁਰੇ ਗੁਰਜੰਟ ਸਿੰਘ ਦੀ ਪੈਨਸ਼ਨ ਲੈਂਦੀ ਆ ਰਹੀ ਹੈ, ਜਿਸ ਨੂੰ ਕਾਨੂੰਨ ਮੁਤਾਬਿਕ ਕੋਈ ਹੱਕ ਨਹੀਂ ਹੈ। ਮਾਮਲੇ ਦੀ ਜਾਂਚ ਕਰ ਰਹੇ ਆਈ.ਓ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਾਉਣ ਦੇ ਬਾਵਜੂਦ ਪਹਿਲੇ ਪਤੀ ਦੀ ਪੈਨਸ਼ਨ ਲੈਂਦੀ ਰਹੀ। ਜਿਸ ਨੂੰ ਪੈਨਸ਼ਨ ਲੈਣ ਦਾ ਕੋਈ ਹੱਕ ਨਹੀਂ ਹੈ। ਜਿਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.