Connect with us

ਅਪਰਾਧ

ਫ਼ਿਲਮ ਡਾਇਰੈਕਟਰ ਤੇ ਪ੍ਰੋਡਿਊਸਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਪਰਚਾ ਦਰਜ

Published

on

File charges against film director and producer on charges of inciting religious sentiments

ਲੁਧਿਆਣਾ : ਹਿੰਦੀ ਫ਼ਿਲਮ ਵਿਚ ਜਗਰਾਤੇ ਦੇ ਸੀਨ ਦੇ ਨਾਲ-ਨਾਲ ਇਤਰਾਜ਼ਯੋਗ ਸੀਨ ਫਿਲਮਾਏ ਜਾਣ ਦੇ ਖ਼ਿਲਾਫ਼ ਚੰਦਰਕਾਂਤ ਚੱਢਾ ਦੇ ਬਿਆਨਾਂ ਉਪਰ ਥਾਣਾ ਡਿਵੀਜ਼ਨ ਨੰਬਰ ਤਿੱਨ ਦੀ ਪੁਲਿਸ ਨੇ ਫ਼ਿਲਮ ਡਾਇਰੈਕਟਰ ਸੌਰਭ ਤਿਆਗੀ, ਪ੍ਰੋਡਿਊਸਰ ਮੁਹੰਮਦ ਅਤਰਵਾਲਾ ਚਿਰਾਗ ਧਾਰੀਵਾਲ ਅਕਸ਼ੈ ਗੱਡਾ ਧਵਲ ਗੱਡਾ ਅਤੇ ਜੀਫਾਈਵ ਕੰਪਨੀ ਮਾਲਕ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਪਰਚਾ ਦਰਜ ਕੀਤਾ ਹੈ।

ਚੰਦਰਕਾਂਤ ਚੱਢਾ ਮੁਤਾਬਕ ਫ਼ਿਲਮ ‘ਕਿਆ ਮੇਰੀ ਸੋਨਮ ਗੁਪਤਾ ਬੇਵਫ਼ਾ ਹੈ’ ਵੇਖ ਰਹੇ ਸਨ। ਫ਼ਿਲਮ ਵਿੱਚ ਜਗਰਾਤੇ ਦੇ ਇੱਕ ਸੀਨ ਦੇ ਨਾਲ-ਨਾਲ ਕੁਝ ਇਤਰਾਜ਼ਯੋਗ ਸੀਨ ਅਤੇ ਸ਼ਰਾਬ ਪੀਣ ਦੇ ਦ੍ਰਿਸ਼ ਫ਼ਿਲਮਾਏ ਗਏ, ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਸਾਥੀਆਂ ਦੇ ਹਿਰਦੇ ਵਲੂੰਧਰੇ ਗਏ। ਉਨ੍ਹਾਂ ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਆਰੋਪੀਆਂ ਖਿਲਾਫ ਇਕ ਵਿਸ਼ੇਸ਼ ਧਰਮ ਦੇ ਮੰਨਣ ਵਾਲਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਏ।

Facebook Comments

Advertisement

Trending