ਅਪਰਾਧ

ਗ਼ਲਤ ਜਾਣਕਾਰੀ ਨਾਲ ਪਾਸਪੋਰਟ ਦੀ ਦਰਖਾਸਤ ਦੇਣ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ

Published

on

ਲੁਧਿਆਣਾ : ਗ਼ਲਤ ਜਾਣਕਾਰੀ ਦੇ ਕੇ ਪਾਸਪੋਰਟ ਦੀ ਦਰਖਾਸਤ ਦੇਣ ਵਾਲੇ ਨੌਜਵਾਨ ਖਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਖੇਤਰੀ ਪਾਸਪੋਰਟ ਦਫ਼ਤਰ ਅਧਿਕਾਰੀ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਅਤੇ ਇਸ ਸਬੰਧੀ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਟਿੱਬਾ ਰੋਡ ਖਿਲਾਫ਼ ਕੇਸ ਦਰਜ ਕੀਤਾ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਦੀ ਸ਼ਾਦੀ ਕੰਚਨ ਸਿੰਘ ਨਾਲ ਹੋਈ ਸੀ। ਪਤੀ-ਪਤਨੀ ਦਾ ਘਰੇਲੂ ਝਗੜੇ ਸਬੰਧੀ ਅਦਾਲਤ ਵਿਚ ਕੇਸ ਚਲਦਾ ਹੈ। ਕਥਿਤ ਦੋਸ਼ੀ ਨੇ ਆਪਣੇ ਆਪ ਨੂੰ ਦਰਖਾਸਤ ਵਿਚ ਸਿੰਗਲ ਦੱਸ ਕੇ ਪਾਸਪੋਰਟ ਲਈ ਦਰਖਾਸਤ ਦੇ ਦਿੱਤੀ ਪਰ ਬਾਅਦ ਵਿਚ ਜਦੋਂ ਇਹ ਤੱਥ ਸਾਹਮਣੇ ਆਇਆ ਤਾਂ ਅਧਿਕਾਰੀ ਵਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.