Connect with us

ਪੰਜਾਬੀ

ਬੈਂਸ ਅਤੇ ਕੜਵਲ ਸਮਰਥਕਾਂ ਵਿਚਾਲੇ ਜ਼ਬਰਦਸਤ ਲੜਾਈ

Published

on

Fierce fighting between Bains and Karwal supporters

ਲੁਧਿਆਣਾ : ਸਥਾਨਕ ਕਵਾਲਿਟੀ ਚੌਂਕ ‘ਚ ਬੈਂਸ ਅਤੇ ਕੜਵਲ ਸਮਰਥਕਾਂ ਵਿਚਾਲੇ ਜ਼ਬਰਦਸਤ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਹਲਕਾ ਆਤਮ ਨਗਰ ਤੋਂ ਉਮੀਦਵਾਰ ਕਮਲਜੀਤ ਸਿੰਘ ਕੜਵਲ ਦਾ ਲੜਕਾ ਏਕਨੂਰ ਕੁਆਲਿਟੀ ਚੌਕ ਨੇੜੇ ਕਾਂਗਰਸ ਪਾਰਟੀ ਦੇ ਬੋਰਡ ਲਗਵਾ ਰਿਹਾ ਸੀ ਕਿ ਉੱਥੇ ਹਲਕਾ ਆਤਮ ਨਗਰ ਤੋਂ ਮੌਜੂਦਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਭਰਾ ਪਰਮਜੀਤ ਸਿੰਘ ਪੰਮਾ ਅਤੇ ਹੋਰ ਸਮਰਥਕ ਉੱਥੇ ਪਹੁੰਚ ਗਏ ਅਤੇ ਬੋਰਡ ਲਗਵਾਉਣ ਦੇ ਮਾਮਲੇ ਨੂੰ ਲੈ ਕੇ ਇਨ੍ਹਾਂ ਦੋਨਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ।

ਲੜਾਈ ਤੋਂ ਬਾਅਦ ਉੱਥੇ ਸਥਿਤੀ ਤਣਾਅਪੂਰਨ ਦੱਸੀ ਜਾ ਰਹੀ ਹੈ। ਦੋਵਾਂ ਉਮੀਦਵਾਰਾਂ ਦੇ ਸਮਰਥਕ ਭਾਰੀ ਗਿਣਤੀ ਵਿਚ ਘਟਨਾ ਵਾਲੀ ਥਾਂ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਰਹੇ ਹਨ।

Facebook Comments

Trending