ਪੰਜਾਬੀ

ਫਿਕੋ ਗਣਤੰਤਰ ਦਿਵਸ ਸਮਾਰੋਹ ‘ਤੇ 7 ਉੱਦਮੀਆਂ ਨੂੰ ਕਰੇਗਾ ਸਨਮਾਨਿਤ

Published

on

ਲੁਧਿਆਣਾ :   ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ ) ਦੀ ਗਵਰਨਿੰਗ ਬਾਡੀ ਦੀ ਮੀਟਿੰਗ ਸ਼੍ਰੀ ਕੇ.ਕੇ. ਸੇਠ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 73ਵੇਂ ਗਣਤੰਤਰ ਦਿਵਸ ਦੇ ਸਬੰਧ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਗਣਤੰਤਰ ਦਿਵਸ ਸਮਾਰੋਹ ‘ਤੇ ਫਿਕੋ 7 ਉੱਦਮੀਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਵਿਲੱਖਣ ਸੇਵਾਵਾਂ ਲਈ ਅਵਾਰਡ ਆਫ਼ ਐਕਸੀਲੈਂਸ ਨਾਲ ਸਨਮਾਨਿਤ ਕਰੇਗਾ।

ਮੇਜਰ ਸਿੰਘ ਜੈਵੂ ਮਸ਼ੀਨ, ਅਵਤਾਰ ਸਿੰਘ ਭੋਗਲ ਐਮ.ਐਸ. ਭੋਗਲ ਐਂਡ ਸੰਨਜ਼, ਡੀ .ਕੇ. ਗੋਇਲ ਮਾਧਵ ਇੰਸ਼ੋਰੈਂਸ ਬ੍ਰੋਕਰਜ਼ ਪ੍ਰਾਈਵੇਟ ਲਿਮਿਟੇਡ, ਪਵਨ ਕੁਮਾਰ ਗਰਗ ਆਸ਼ੀਰਵਾਦ ਪਲਾਸਟਿਕ ਇੰਡਸਟਰੀਜ਼, ਦਲਜੀਤ ਸਿੰਘ ਜੌਲੀ ਐਚ ਪੀ ਸੈਂਟਰ, ਸ਼੍ਰੀ ਹਰੀਸ਼ ਢਾਂਡਾ ਆਟੋ ਇੰਜੀਨੀਅਰ, ਡਾ. ਅਮਿਤ ਕੁਮਾਰ ਧੀਮਾਨ ਮੈਡੀਕਲ ਓਨਕੋਲੋਜਿਸਟ ਦੀਪ ਹਸਪਤਾਲ ਨੂੰ ਸਨਮਾਨਿਤ ਕੀਤਾ ਜਾਵੇਗਾ।

ਫਿਕੋ ਟ੍ਰੇਡ ਅਤੇ ਇੰਡਸਟਰੀ ਦੀ ਬਿਹਤਰੀ ਲਈ ਆਉਣ ਵਾਲੇ ਸਾਲਾਂ ਵਿੱਚ ਹੋਰ ਜੋਰਦਾਰ ਢੰਗ ਨਾਲ ਸੇਵਾ ਕਰਨ ਦਾ ਵਾਅਦਾ ਕਰਦਾ ਹੈ। ਇਹ ਦਿਨ ਸਾਰੇ ਭਾਰਤੀਆਂ ਲਈ ਬਹੁਤ ਮਹੱਤਵ ਰੱਖਦਾ ਹੈ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਉਣ ਦੀ ਲੋੜ ਹੈ।

Facebook Comments

Trending

Copyright © 2020 Ludhiana Live Media - All Rights Reserved.