ਪੰਜਾਬੀ

ਫੀਕੋ ਨੇ ਪ੍ਰਧਾਨ ਮੰਤਰੀ ਮੋਦੀ ਦੇ ਉਦਮੀ ਭਾਰਤ ਪ੍ਰੋਗਰਾਮ ਵਿੱਚ ਲਿਆ ਹਿੱਸਾ

Published

on

ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਦੀ ਨੁਮਾਇੰਦਗੀ ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਅਤੇ ਸ਼੍ਰੀ ਰਾਜੀਵ ਜੈਨ ਜਨਰਲ ਸਕੱਤਰ ਫੀਕੋ ਵਲੋਂ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ‘ਉਦਮੀ ਭਾਰਤ’ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਰਾਈਜ਼ਿੰਗ ਐਂਡ ਐਕਸੀਲੇਟਿੰਗ ਐਮਐਸਐਮਈ ਪਰਫਾਰਮੈਂਸ (ਆਰ.ਏ.ਐਮ.ਪੀ.) ਸਕੀਮ, ਪਹਿਲੀ ਵਾਰ ਐਮਐਸਐਮਈ ਐਕਸਪੋਰਟਰਾਂ (ਸੀ.ਬੀ.ਐਫ.ਟੀ.ਈ) ਸਕੀਮ ਦੀ ਸਮਰੱਥਾ ਨਿਰਮਾਣ ਅਤੇ ਐਮਐਸਐਮਈ ਸੈਕਟਰ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਵਰਗੀਆਂ ਪ੍ਰਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ।

ਮੋਦੀ ਨੇ 2022-23 ਲਈ ਪੀ.ਐੱਮ.ਈ.ਜੀ.ਪੀ. ਦੇ ਲਾਭਪਾਤਰੀਆਂ ਨੂੰ ਡਿਜ਼ੀਟਲ ਤੌਰ ‘ਤੇ ਸਹਾਇਤਾ ਟ੍ਰਾਂਸਫਰ ਕੀਤੀ; ਐਮਐਸਐਮਈ ਆਯੀਡਿਆ ਹੈਕਥੋਨ, 2022 ਦੇ ਨਤੀਜਿਆਂ ਦਾ ਐਲਾਨ ਕੀਤਾ। ਰਾਸ਼ਟਰੀ ਐਮਐਸਐਮਈ ਅਵਾਰਡ, 2022 ਅਤੇ ਸਵੈ-ਨਿਰਭਰ ਭਾਰਤ ਫੰਡ ਵਿੱਚ 75 ਐਮਐਸਐਮਈ ਨੂੰ ਡਿਜੀਟਲ ਇਕੁਇਟੀ ਸਰਟੀਫਿਕੇਟ ਜਾਰੀ ਕੀਤੇ।

Facebook Comments

Trending

Copyright © 2020 Ludhiana Live Media - All Rights Reserved.