ਪੰਜਾਬੀ

ਫੀਕੋ ਨੇ ਸਟੀਲ ‘ਤੇ ਐਕਸਪੋਰਟ ਡਿਊਟੀ ਵਾਪਸ ਲੈਣ ਦਾ ਕੀਤਾ ਵਿਰੋਧ

Published

on

ਲੁਧਿਆਣਾ : ਭਾਰਤ ਸਰਕਾਰ ਦੇ ਵਿੱਤ ਮੰਤਰਾਲਾ ਨੇ ਸਟੀਲ ਤੋਂ ਨਿਰਯਾਤ ਡਿਊਟੀ ਵਾਪਸ ਲੈ ਲਈ ਹੈ, ਯਾਨੀ ਕਿ ਕੱਚਾ ਲੋਹਾ ਦੇ ਨਿਰਯਾਤ ‘ਤੇ ਨਿਰਯਾਤ ਡਿਊਟੀ ਨਿੱਲ ਹੋਵੇਗੀ। ਇਸੇ ਤਰ੍ਹਾਂ ਪਿਗ ਆਇਰਨ ਅਤੇ ਸਟੀਲ ਉਤਪਾਦਾਂ ਦੇ ਨਿਰਯਾਤ ‘ਤੇ ਨਿਰਯਾਤ ਡਿਊਟੀ ਨਿੱਲ ਹੋਵੇਗੀ। ਫੀਕੋ ਨੇ ਵਾਪਸੀ ਦਾ ਵਿਰੋਧ ਕੀਤਾ ਅਤੇ ਭਾਰਤ ਸਰਕਾਰ ਨੂੰ ਇਸ ਫੈਸਲੇ ਨੂੰ ਵਾਪਸ ਲੈਣ ਅਤੇ ਐਮਐਸਐਮਈ ਸੈਕਟਰ ਨੂੰ ਬਚਾਉਣ ਦੀ ਬੇਨਤੀ ਕੀਤੀ।

ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਕਿਹਾ ਕਿ ਐਕਸਪੋਰਟ ਡਿਊਟੀ ਹਟਾਏ ਜਾਣ ਨਾਲ ਇੰਗੌਟ 2500 ਪ੍ਰਤੀ ਟਨ ਤੱਕ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਡਿਊਟੀ ਉਦੋਂ ਲਗਾਈ ਗਈ ਸੀ ਜਦੋਂ ਸਟੀਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਸਨ ਅਤੇ ਇਹ ਫੈਸਲਾ ਸਟੀਲ ਅਤੇ ਸਬੰਧਤ ਵਸਤੂਆਂ ਦੀਆਂ ਕੀਮਤਾਂ ਨੂੰ ਰੋਕਣ ਲਈ ਲਿਆ ਗਿਆ ਸੀ। ਡਿਊਟੀ ਹਟਾਉਣ ਦੇ ਨਤੀਜੇ ਵਜੋਂ ਸਟੀਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਹੋਵੇਗਾ।

ਸ਼੍ਰੀ ਕੇ.ਕੇ. ਸੇਠ ਚੇਅਰਮੈਨ ਫੀਕੋ ਨੇ ਕਿਹਾ ਕਿ ਸਟੀਲ ਅਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਕਿਸੇ ਵੀ ਵਾਧੇ ਨੇ ਨਿਰਮਾਤਾ ਖਾਸ ਕਰਕੇ ਐਮਐਸਐਮਈ ਸੈਕਟਰ ਬਰਦਾਸ਼ਤ ਕਰਨ ਦੀ ਸਥਿਤੀ ਵਿੱਚ ਨਹੀਂ ਹੈ । ਐਮਐਸਐਮਈ ਉਦਯੋਗ ਅਜੇ ਵੀ ਕੋਵਿਡ ਲਾਕਡਾਊਨ ਕਾਰਨ ਹੋਏ ਨੁਕਸਾਨ ਅਤੇ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਉਭਰ ਨਹੀਂ ਸਕਿਆ ਹੈ। ਉਨ੍ਹਾਂ ਕਿਹਾ ਕਿ ਐੱਮਐੱਸਐੱਮਈਜ਼ ਮੰਦੀ ਦੇ ਸਭ ਤੋਂ ਔਖੇ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਸਟੀਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਕਿਸੇ ਕਿਸਮ ਦਾ ਕੋਈ ਸੁਧਾਰ ਨਹੀਂ ਹੋਣਾ ।

Facebook Comments

Trending

Copyright © 2020 Ludhiana Live Media - All Rights Reserved.